ਨਵੀਂ ਦਿੱਲੀ:ਭਾਰਤ ਦੀ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਅੱਜ ਆਈਟੀਟੀਐੱਫ ਵਿਸ਼ਵ ਦਰਜਾਬੰਦੀ ’ਚ ਤਿੰਨ ਸਥਾਨ ਉਪਰ ਕਰੀਅਰ ਦੇ ਸਰਬੋਤਮ 35ਵੇਂ ਸਥਾਨ ’ਤੇ ਪਹੁੰਚ ਗਈ ਹੈ। ਇਸ 27 ਸਾਲਾ ਖਿਡਾਰਨ ਨੇ ਨਵੰਬਰ ’ਚ ਏਸ਼ੀਆ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਪਹਿਲਾ ਤਗਮਾ ਜਿਤਾਇਆ ਸੀ। ਪੁਰਸ਼ਾਂ ਦੀ ਦਰਜਾਬੰਦੀ ਵਿੱਚ ਜੀ. ਸਾਥੀਆਨ 39ਵੇਂ ਸਥਾਨ ’ਤੇ ਕਾਇਮ ਹੈ ਜਦਕਿ ਸ਼ਰਤ ਕਮਲ ਤਿੰਨ ਸਥਾਨ ਖਿਸਕ ਕੇ 47ਵੇਂ ਸਥਾਨ ’ਤੇ ਆ ਗਿਆ ਹੈ।