ਦੁਬਈ:ਆਈਸੀਸੀ ਦੀ ਟੀ-20 ਮਹਿਲਾ ਦਰਜਾਬੰਦੀ ਵਿੱਚ ਭਾਰਤੀ ਬੱਲੇਬਾਜ਼ ਸ਼ੈਫਾਲੀ ਵਰਮਾ ਪਹਿਲੇ ਦਰਜੇ ’ਤੇ ਬਰਕਰਾਰ ਹੈ ਜਦਕਿ ਕੈਥਰੀਨ ਸਿਖਰਲੇ 10 ਖਿਡਾਰੀਆਂ ਵਿੱਚ ਜਗ੍ਹਾ ਬਣਾਉਣ ਵਾਲੀ ਸਕਾਟਲੈਂਡ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਸ਼ੈਫਾਲੀ ਦੇ ਨਾਂ 776 ਰੇਟਿੰਗ ਅੰਕ ਹਨ, ਜੋ ਆਸਟਰੇਲੀਆ ਦੀ ਬੇਨ ਮੂਨੀ (744) ਅਤੇ ਮੇਗ ਲੈਨਿੰਗ (709) ਤੋਂ ਕਾਫੀ ਜ਼ਿਆਦਾ ਹਨ। ਭਾਰਤ ਦੀ ਟੀ-20 ਉਪ ਕਪਤਾਨ ਸਮ੍ਰਿਤੀ ਮੰਧਾਨਾ ਚੌਥੇ ਅਤੇ ਜੈਮੀਮਾ ਨੌਵੇਂ ਸਥਾਨ ’ਤੇ ਹੈ।