ਦੁਬਈ, 11 ਨਵੰਬਰ

ਪਾਕਿਸਤਾਨ ਕੇ ਬੱਲੇਬਾਜ਼ ਮੁਹੰਮਦ ਰਿਜ਼ਵਾਨ ਅਤੇ ਸ਼ੋਏਬ ਮਲਿਕ ‘ਹਲਕਾ ਫਲੂ’ (ਸਰਦੀ-ਜ਼ੁਕਾਮ) ਹੋ ਗਿਆ ਹੈ ਤੇ ਉਨ੍ਹਾਂ ਦਾ ਅੱਜ ਇਥੇ ਆਸਟਰੇਲੀਆ ਖ਼ਿਲਾਫ਼ ਟੀ-20 ਵਿਸ਼ਵ ਕੱਪ ਸੈਮੀਫਾਈਨਲ ਵਿੱਚ ਖੇਡਣਾ ਸ਼ੱਕੀ ਹੈ। ਬੁੱਧਵਾਰ ਦੀ ਟੀਮ ਪ੍ਰੈਕਟਿਸ ਵਿੱਚ ਦੋਵਾਂ ਨੇ ਹਿੱਸਾ ਨਹੀਂ ਲਿਆ। ਦੋਵਾਂ ਦਾ ਕਰੋਨਾ ਟੈਸਟ ਨੈਗੇਟਿਵ ਆਇਆ ਹੈ।