ਦੁਬਈ:ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈਸੀਸੀ) ਨੇ ਅੱਜ ਦੱਸਿਆ ਕਿ 2022 ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਕੁਆਲੀਫਾਈ ਕਰਨ ਲਈ 86 ਟੀਮਾਂ ਮੁਕਾਬਲਾ ਕਰਨਗੀਆਂ। ਇਹ ਮੁਕਾਬਲਾ ਆਸਟਰੇਲੀਆ ਵਿਚ ਕਰਵਾਇਆ ਜਾਣਾ ਹੈ। ਆਈਸੀਸੀ ਦੇ ਬੁਲਾਰੇ ਨੇ ਦੱਸਿਆ ਕਿ 86 ਟੀਮਾਂ ਵਲੋਂ ਅਗਲੇ ਸਾਲ ਅਪਰੈਲ ਤੋਂ 225 ਕ੍ਰਿਕਟ ਮੈਚ ਖੇਡੇ ਜਾਣਗੇ ਜਿਨ੍ਹਾਂ ਵਿਚੋਂ ਸਿਖਰਲੀਆਂ 15 ਟੀਮਾਂ ਦੀ ਚੋਣ ਕੀਤੀ ਜਾਵੇਗੀ। ਹੰਗਰੀ, ਰੁਮਾਨੀਆ ਤੇ ਸਰਬੀਆ ਪਹਿਲੀ ਵਾਰ ਕੁਆਲੀਫਾਈ ਕਰਨ ਲਈ ਮੁਕਾਬਲਾ ਕਰਨਗੇ। ਕੁਆਲੀਫਾਈ ਮੁਕਾਬਲੇ ਵੱਖ-ਵੱਖ ਖਿੱਤਿਆਂ ਵਿਚ ਕਰਵਾਏ ਜਾਣਗੇ।