ਕੈਨਬਰਾ, 5 ਦਸੰਬਰ

ਹਰਫਨਮੌਲਾ ਰਵਿੰਦਰ ਜਡੇਜਾ ਦੀਆਂ ਸ਼ਾਨਦਾਰ 44 ਦੌੜਾਂ ਨਾਲ ਭਾਰਤ ਨੇ ਪਹਿਲੇ ਟੀ-20 ਮੈਚ ਵਿਚ ਆਸਟਰੇਲੀਆ ਨੂੰ 11 ਦੌੜਾਂ ਨਾਲ ਹਰਾ ਦਿੱਤਾ ਹੈ। ਰਵਿੰਦਰ ਜਡੇਜਾ ਦੇ ਸੱਟ ਲੱਗਣ ਤੋਂ ਬਾਅਦ ਉਸ ਦੀ ਥਾਂ ’ਤੇ ਆਏ ਯੁਜਵੇਂਦਰ ਚਾਹਲ ਨੇ ਸ਼ਾਨਦਾਰੀ ਗੇਂਦਬਾਜ਼ੀ ਕਰਦਿਆਂ ਟੀਮ ਨੂੰ ਜਿੱਤ ਦਿਵਾਈ। ਦੂਜੇ ਪਾਸੇ ਜਡੇਜਾ ਦੀ ਥਾਂ ਚਹਿਲ ਨੂੰ ਖਿਡਾਉਣ ਦਾ ਵਿਰੋਧ ਵੀ ਹੋਇਆ। ਇਸ ਤੋਂ ਪਹਿਲਾਂ ਕੇ ਐਲ ਰਾਹੁਲ ਨੇ 40 ਗੇਂਦਾਂ ਵਿਚ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਬਾਕੀ ਭਾਰਤੀ ਬੱਲੇਬਾਜ਼ੀ ਵੱਡਾ ਸ਼ਾਟ ਮਾਰਨ ਦੇ ਚੱਕਰ ਵਿਚ ਆਊਟ ਹੁੰਦੇ ਰਹੇ। ਜਡੇਜਾ ਨੇ ਭਾਰਤ ਨੂੰ ਸੰਕਟ ਵਿਚੋਂ ਕੱਢਿਆ ਤੇ ਭਾਰਤ ਨੇ ਸੱਤ ਵਿਕਟਾਂ ਦੇ ਨੁਕਸਾਨ ਨਾਲ 161 ਦੌੜਾਂ ਬਣਾਈਆਂ। ਜਡੇਜਾ ਦੀ ਥਾਂ ’ਤੇ ਆਏ ਸਪਿੰਨਰ ਚਾਹਲ ਨੇ ਚਾਰ ਓਵਰਾਂ ਵਿਚ 25 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਚਹਿਲ ਨੂੰ ਮੈਨ ਆਫ ਦਿ ਮੈਚ ਐਲਾਨਿਆ ਗਿਆ। ਮੇਜ਼ਬਾਨ ਟੀਮ 20 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 150 ਦੌੜਾਂ ਹੀ ਬਣਾ ਸਕੀ।