ਨਵੀਂ ਦਿੱਲੀ, ਐਤਵਾਰ ਨੂੰ ਇੱਥੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਬੰਗਲਾਦੇਸ਼ ਨੇ ਮੇਜ਼ਬਾਨ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਪਹਿਲੀ ਪਾਰੀ ਵਿਚ ਛੇ ਵਿਕਟਾਂ ਦੇ ਨੁਕਸਾਨ ’ਤੇ 148 ਦੌੜਾਂ ਬਣਾਈਆਂ। ਜਿਸ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ ਨੇ 19.3 ਓਵਰਾਂ ਵਿਚ 154 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕੀਤਾ। ਬੰਗਲਾਦੇਸ਼ ਟੀਮ ਧੀਮੀ ਰਫ਼ਤਾਰ ਨਾਲ ਸ਼ੁਰੂਆਤ ਕੀਤੀ ਪਰ ਅੰਤਲੇ ਓਵਰਾਂ ਵਿਚ ਤੇਜ਼ੀ ਨਾਲ ਦੌੜਾਂ ਬਣਾਈਆਂ। ਬੰਗਲਾਦੇਸ਼ ਵੱਲੋਂ ਮੁਸ਼ਫਿਕੁਰ ਰਹੀਮ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨੀਮ ਸੈਂਕੜਾ (60 ਨਾਬਾਦ) ਜੜਿਆ। ਉਸ ਤੋਂ ਇਲਾਵਾ ਲਿਟਨ ਦਾਸ ਨੇ ਸੱਤ, ਮੁਹੰਮਦ ਨਈਮ ਨੇ 26, ਸੌਮਿਆ ਸਰਕਾਰ ਨੇ 39 ਅਤੇ ਮਹਿਮੂਦਉੱਲਾ ਨੇ 15 (ਨਾਬਾਦ) ਦੌੜਾਂ ਦਾ ਯੋਗਦਾਨ ਪਾਇਆ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਲਈ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ, ਇਸ ਲਈ ਉਸ ਨੇ 42 ਗੇਂਦਾਂ ਖੇਡੀਆਂ। ਰਿਸ਼ਭ ਪੰਤ ਨੇ 26 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਵਾਸ਼ਿੰਗਟਨ ਸੁੰਦਰ (ਪੰਜ ਗੇਂਦਾਂ ’ਤੇ ਨਾਬਾਦ 14) ਅਤੇ ਕਰੂਨਲ ਪਾਂਡਿਆ (ਅੱਠ ਗੇਂਦਾਂ ‘ਤੇ ਨਾਬਾਦ 15) ਸਦਕਾ ਭਾਰਤ ਨੇ ਆਖ਼ਰੀ ਦੋ ਓਵਰਾਂ ’ਚ 30 ਦੌੜਾਂ ਬਣਾਈਆਂ।
ਬੰਗਲਾਦੇਸ਼ ਲਈ ਲੈੱਗ ਸਪਿੱਨਰ ਅਮੀਨੁਲ ਇਸਲਾਮ ਬਿਪਲਵ ਨੇ 22 ਦੌੜਾਂ ਦੇ ਕੇ ਦੋ ਅਤੇ ਤੇਜ਼ ਗੇਂਦਬਾਜ਼ ਸ਼ਫੀਉਲ ਇਸਲਾਮ ਨੇ 36 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਭਾਰਤ ਇਸ ਛੋਟੇ ਫਾਰਮੈਟ ਵਿਚ ਟੀਚੇ ਦਾ ਪਿੱਛਾ ਕਰਨਾ ਚਾਹੁੰਦਾ ਹੈ ਪਰ ਟਾਸ ਨੇ ਰੋਹਿਤ ਸ਼ਰਮਾ ਦਾ ਸਮਰਥਨ ਨਹੀਂ ਕੀਤਾ। ਰੋਹਿਤ ਨੂੰ ਉਮੀਦ ਸੀ ਕਿ ਟੀਮ ਦੀ ਸ਼ੁਰੂਆਤ ਧਮਾਕੇਦਾਰ ਹੋਵੇਗੀ। ਉਸ ਨੇ ਪਹਿਲੇ ਓਵਰ ਵਿੱਚ ਦੋ ਚੌਕੇ ਮਾਰੇ ਅਤੇ ਧੁੰਦ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਦਰਸ਼ਕ ਸਟੇਡੀਅਮ ਵਿੱਚ ਪਹੁੰਚੇ, ਪਰ ਸ਼ਫੀਉਲ ਇਸਲਾਮ ਉਸੇ ਹੀ ਓਵਰ ਦੀ ਆਖ਼ਰੀ ਗੇਂਦ ’ਤੇ ਆਊਟ ਹੋ ਗਿਆ। ਡੀਆਰਐੱਸ ਨੇ ਵੀ ਉਸ ਨੂੰ ਪਵੇਲੀਅਨ ਪਰਤਣ ਤੋਂ ਨਹੀਂ ਰੋਕਿਆ।
ਇਸ ਦੌਰਾਨ, ਸ਼ਿਖਰ ਧਵਨ ਅਤੇ ਕੇ.ਐੱਲ. ਰਾਹੁਲ ਦੋਵੇਂ ਟੀਚੇ ਦੀ ਪ੍ਰਾਪਤੀ ਲਈ ਖੇਡਦੇ ਰਹੇ। ਤੇਜ਼ ਗੇਂਦਬਾਜ਼ ਅਲ ਅਮਿਨ ਹੁਸੈਨ ਨੇ ਦੋਵਾਂ ਨੂੰ ਰੋਕੀ ਰੱਖਿਆ ਅਤੇ ਸਕੋਰ ਪਹਿਲੇ ਛੇ ਓਵਰਾਂ ਵਿੱਚ ਇੱਕ ਵਿਕਟ ’ਤੇ 34 ਦੌੜਾਂ ਤੱਕ ਹੀ ਪੁੱਜਾ ਸੀ। ਅਲ ਅਮੀਨ ਨੇ ਦੋ ਓਵਰਾਂ ਵਿਚ ਸਿਰਫ਼ ਛੇ ਦੌੜਾਂ ਬਣਾਈਆਂ। ਪਾਵਰਪਲੇਅ ਤੋਂ ਬਾਅਦ ਮਹਿਮੂਦੁੱਲਾ ਨੇ ਗੇਂਦ ਲੈੱਗ ਸਪਿਨਰ ਬਿਪਲਵ ਨੂੰ ਦਿੱਤੀ ਅਤੇ ਰਾਹੁਲ (15) ਨੂੰ ਪਹਿਲੇ ਓਵਰ ਵਿਚ ਬਹੁਤ ਹੌਲੀ ਗੇਂਦ ‘ਤੇ ਆਸਾਨ ਕੈਚ ਦੇਣ ਲਈ ਮਜਬੂਰ ਕੀਤਾ। ਨਵੇਂ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਹਾਲਾਂਕਿ, ਉਸੇ ਹੀ ਓਵਰ ਵਿਚ ਛਿੱਕਾ ਲਗਾ ਕੇ ਦਰਸ਼ਕਾਂ ਨੂੰ ਦੁਬਾਰਾ ਤਾਕਤ ਦਿੱਤੀ। ਧਵਨ ਦਾ ਘਰੇਲੂ ਮੈਦਾਨ ਨੇ ਕਾਫ਼ੀ ਸਾਥ ਦਿੱਤੀ ਸਨ ਪਰ ਅਈਅਰ (13 ਗੇਂਦਾਂ ‘ਤੇ 22 ਦੌੜਾਂ) ਲੰਬੇ ਸ਼ਾਟ ਖੇਡਣ ਦੇ ਇਰਾਦੇ ਨਾਲ ਕਰੀਜ਼ ‘ਤੇ ਪੁੱਜਾ। ਉਸ ਨੇ ਬਿਪਲਵ ਦੀ ਗੇਂਦ ’ਤੇ ਦੂਜਾ ਛਿੱਕਾ ਮਾਰਿਆ ਪਰ ਅਗਲੇ ਓਵਰ ਵਿੱਚ ਕੈਚ ਦੇ ਕੇ ਆਊਟ ਹੋ ਗਏ। ਧਵਨ ਅਤੇ ਰਿਸ਼ਭ ਪੰਤ ਵਰਗੇ ਧੱਕੜ ਬੱਲੇਬਾਜ਼ਾਂ ਦੀ ਖੇਡ ਦੌਰਾਨ ਵੀ ਮੱਧ ਚਾਰ ਓਵਰਾਂ ਵਿੱਚ ਸਿਰਫ਼ 16 ਦੌੜਾਂ ਬਣੀਆਂ। ਮਹਿਮੂਦੁੱਲਾ ਦਾ ਗੇਂਦਬਾਜ਼ੀ ਵਿੱਚ ਨਿਰੰਤਰ ਤਬਦੀਲੀ ਦਾ ਫਾਰਮੂਲਾ ਕਾਰਗਰ ਸਾਬਤ ਹੋਇਆ। ਜਦੋਂ ਮਹਿਮੂਦੁੱਲਾ ਅੱਠਵੇਂ ਗੇਂਦਬਾਜ਼ ਵਜੋਂ ਗੇਂਦਬਾਜ਼ੀ ਕਰਨ ਪਹੁੰਚੇ ਤਾਂ ਧਵਨ ਨੇ ਉਸ ਦਾ ਇੱਕ ਛਿੱਕਾ ਲਗਾ ਕੇ ਸਵਾਗਤ ਕੀਤਾ ਪਰ ਉਹ ਤੇਜ਼ ਦੌੜਾਂ ਦੇ ਲਾਲਚ ਵਿਚ ਰਨਆਊਟ ਹੋ ਗਿਆ। ਸ਼ਿਵਮ ਦੂਬੇ (ਇਕ) ਨੂੰ ਆਫ ਸਪਿੱਨਰ ਆਫੀਫ ਹੁਸੈਨ ਨੇ ਕੈਚ ਫੜ ਕੇ ਜਲਦੀ ਹੀ ਪਵੇਲੀਅਨ ਦਾ ਰਸਤਾ ਦਿਖਾ ਦਿੱਤਾ। ਪੰਤ ’ਤੇ ਉਮੀਦ ਸੀ ਪਰ ਗ਼ਲਤ ਸ਼ਾਟ ਖੇਡ ਕੇ ਉਮੀਦ ’ਤੇ ਪਾਣੀ ਫੇਰ ਦਿੱਤਾ। ਸੁੰਦਰ ਨੇ ਆਖਰੀ ਦੋ ਓਵਰਾਂ ਵਿਚ ਇਕ ਛੱਕਾ ਲਗਾਇਆ, ਜਦੋਂਕਿ ਪਾਂਡਿਆ ਨੇ ਛੱਕੇ ਨਾਲ ਪਾਰੀ ਨੂੰ ਖ਼ਤਮ ਕੀਤਾ। -ਪੀਟੀਆਈ