ਕਾਰਡਿਫ:ਇੰਗਲੈਂਡ ਨੇ ਸ੍ਰੀਲੰਕਾ ਨੂੰ ਪਹਿਲੇ ਟੀ-20 ਮੈਚ ਵਿਚ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਮੇਜ਼ਬਾਨ ਟੀਮ ਸੀਰੀਜ਼ ਵਿਚ 1-0 ਨਾਲ ਅੱਗੇ ਹੋ ਗਈ ਹੈ। ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ਦੇ ਨੁਕਸਾਨ ਨਾਲ 129 ਦੌੜਾਂ ਬਣਾਈਆਂ ਜਦਕਿ ਇੰਗਲੈਂਡ ਨੇ 17 ਗੇਂਦਾਂ ਰਹਿੰਦਿਆਂ ਹੀ ਜੇਤੂ ਟੀਚਾ ਹਾਸਲ ਕਰ ਲਿਆ। ਇੰਗਲੈਂਡ ਦੀ ਜਿੱਤ ਵਿਚ ਜੋਸ ਬਟਲਰ ਨੇ ਨਾਬਾਦ 68 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ਾਂ ਜੇਸਨ ਰਾਏ ਤੇ ਬਟਲਰ ਨੇ ਸ੍ਰੀਲੰਕਾ ਦੇ ਗੈਰ ਤਜਰਬੇਕਾਰ ਗੇਂਦਬਾਜ਼ਾਂ ਦਾ ਪੂਰਾ ਲਾਹਾ ਲਿਆ। ਇਸ ਤੋਂ ਪਹਿਲਾਂ ਆਦਿਲ ਰਾਸ਼ਿਦ ਤੇ ਸੈਮ ਕੁਰਨ ਨੇ ਦੋ-ਦੋ ਵਿਕਟਾਂ ਹਾਸਲ ਕਰ ਕੇ ਸ੍ਰੀਲੰਕਾ ਦੀ ਦੌੜਾਂ ਦੀ ਰਫ਼ਤਾਰ ਨੂੰ ਰੋਕਿਆ।