ਮੁੰਬਈ, 24 ਨਵੰਬਰ
ਮਸ਼ਹੂਰ ਟੀਵੀ ਅਦਾਕਾਰ ਅਸ਼ੀਸ਼ ਰਾਏ ਦੀ ਮੰਗਲਵਾਰ ਨੂੰ ਉਨ੍ਹਾਂ ਦੇ ਨਿਵਾਸ ’ਤੇ ਮੌਤ ਹੋ ਗਈ। ਉਨ੍ਹਾਂ ਦੇ ਦੋਸਤ ਸੂਰਜ ਥਾਪਰ ਨੇ ਇਹ ਜਾਣਕਾਰੀ ਦਿੱਤੀ। ਰਾਏ 55 ਸਾਲਾਂ ਦੇ ਸਨ ਅਤੇ ” ਸਸੁਰਾਲ ਸਿਮਰ ਕਾ ” ਵਰਗੇ ਸੀਰੀਅਲਾਂ ‘ਚ ਕੰਮ ਕਰਨ ਲਈ ਜਾਣੇ ਜਾਂਦੇ ਹਨ। ਉਹ ਕਈ ਦਿਨਾਂ ਤੋਂ ਬਿਮਾਰ ਸੀ ਅਤੇ ਉਨ੍ਹਾਂ ਦਾ ਡਾਇਲਾਸਿਸ ’ਤੇ ਚੱਲ ਰਿਹਾ ਸੀ। ਮਈ ਵਿਚ ਉਨ੍ਹਾਂ ਨੂੰ ਇਥੇ ਇਕ ਹਸਪਤਾਲ ਦੇ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਸੀ, ਜਦੋਂ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਵਿੱਤੀ ਮਦਦ ਦੀ ਮੰਗ ਕੀਤੀ।