ਪੋਰਟਲੈਂਡ (ਅਮਰੀਕਾ), 29 ਜੂਨ

ਪਣਡੁੱਬੀ ‘ਟਾਈਟਨ’ ਦੇ ਮਲਬੇ ਵਿੱਚੋਂ ਸੰਭਾਵਿਤ ਮਨੁੱਖੀ ਸਰੀਰ ਦੇ ਟੁਕੜੇ ਬਰਾਮਦ ਕਰ ਲਏ ਗਏ ਹਨ ਅਤੇ ਅਮਰੀਕੀ ਅਧਿਕਾਰੀ ਸਬੂਤਾਂ ਨੂੰ ਵਾਪਸ ਦੇਸ਼ ਲਿਆ ਰਹੇ ਹਨ। ਅਮਰੀਕੀ ਕੋਸਟ ਗਾਰਡ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਹਫਤੇ ‘ਟਾਈਟਨ’ ਜਹਾਜ਼ ਦਾ ਮਲਬਾ ਦੇਖਣ ਲਈ ਅਟਲਾਂਟਿਕ ਸਾਗਰ ਦੇ ਅੰਦਰ ਗਈ ‘ਟਾਈਟਨ’ ਪਣਡੁੱਬੀ ‘ਚ ਅਚਾਨਕ ਧਮਾਕਾ ਹੋ ਗਿਆ ਸੀ। ਇਸ ਹਾਦਸੇ ਵਿੱਚ ਪਣਡੁੱਬੀ ’ਚ ਸਵਾਰ ਟਾਈਟੈਨਿਕ ਮਾਮਲਿਆਂ ਦੇ ਪ੍ਰਮੁੱਖ ਮਾਹਿਰ, ਬ੍ਰਿਟਿਸ਼ ਅਰਬਪਤੀ, ਅਮੀਰ ਪਾਕਿਸਤਾਨੀ ਪਰਿਵਾਰ ਦੇ ਦੋ ਮੈਂਬਰ ਅਤੇ ਮਿਸ਼ਨ ਨੂੰ ਚਲਾਉਣ ਵਾਲੀ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮਾਰੇ ਗਏ ਸਨ।