ਨਿਊਯਾਰਕ, 14 ਜੁਲਾਈ
ਟਵਿੱਟਰ ਦੀਆਂ ਸੇਵਾਵਾਂ ਵਰਤਣ ਵਾਲੇ ਖਪਤਕਾਰਾਂ ਨੂੰ ਵੀਰਵਾਰ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਮਾਈਕਰੋ ਬਲਾਗਿੰਗ ਸਾਈਟ ਨੂੰ ਵਰਤਣ ਦੀ ਕੋਸ਼ਿਸ਼ ਕਰ ਰਹੇ ਖਪਤਕਾਰਾਂ ਨੂੰ ਸੁਨੇਹਾ ਆ ਰਿਹਾ ਸੀ ਕਿ ਟਵੀਟ ਹਾਲੇ ਲੋਡ ਨਹੀਂ ਹੋ ਰਹੇ ਅਤੇ ਮੁੜ ਕੋਸ਼ਿਸ਼ ਕਰੋ। ਡਾਊਨਡਿਟੈਕਟਰ ਅਨੁਸਾਰ ਖਪਤਕਾਰਾਂ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਦਿੱਕਤ ਪੇਸ਼ ਆਈ।