ਓਟਾਵਾ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟ੍ਰੇਡ ਵਾਰ ਛੇੜਣ ਤੋਂ ਬਾਅਦ ਹੁਣ ਕਈ ਦੇਸ਼ ਉਸ ਦਾ ਵਿਰੋਧ ਕਰ ਰਹੇ ਹਨ ਤਾਂ ਦੂਜੇ ਪਾਸੇ ਕੈਨੇਡਾ ਅਤੇ ਅਮਰੀਕੀ ਆਪਸ ‘ਚ ਜਵਾਬੀ ਕਰ ਰਹੇ ਹਨ। ਉਥੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਇਹ ‘ਅਪਮਾਨਜਨਕ’ ਹੈ ਕਿ ਡੋਨਾਲਡ ਟਰੰਪ ਨੇ ਕਿਹਾ ਕਿ ਕੈਨੇਡਾ ਦੀ ਸਟੀਲ ਇੰਡਸਟਰੀ ਅਮਰੀਕੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ।
ਐਤਵਾਰ ਸਵੇਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੂਡੋ ਨੇ ਕਿਹਾ ਕਿ ਉਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਅਮਰੀਕੀਆਂ ਅਤੇ ਖਾਸ ਕਰਕੇ ਟਰੰਪ ਦੇ ਸਮਰਥਕਾਂ ਨੂੰ ਸੁਨੇਹਾ ਮਿਲੇ ਕਿ ਉਨ੍ਹਾਂ ਨੇ ਪਿਛਲੇ ਹਫਤੇ ਕੈਨੇਡਾ ‘ਤੇ ਲਾਏ ਸਟੀਲ ਅਤੇ ਐਲੂਮੀਨੀਅਮ ਟੈਰਿਫ ਨਾਲ ਉਹ (ਕੈਨੇਡਾ) ਆਰਥਿਕ ਤਣਾਅ ਅਤੇ ਮੁਸ਼ਕਿਲ ਮਹਿਸੂਸ ਕਰ ਰਿਹਾ ਹੈ, ਪਰ ਅਜਿਹੀ ਕੋਈ ਗੱਲ ਨਹੀਂ ਹੈ।
ਜਸਟਿਨ ਟਰੂਡੋ ਅਗਲੇ ਹਫਤੇ ਟਰੰਪ ਨੂੰ () ਸੰਮੇਲਨ ‘ਚ ਮਿਲ ਸਕਦੇ ਹਨ, ਜੇਕਰ ਰਾਸ਼ਟਰਪਤੀ ਟਰੰਪ ਇਸ ‘ਚ ਸ਼ਾਮਲ ਹੁੰਦੇ ਹਨ। ਟਰੂਡੋ ਨੇ ਆਪਣੇ ਬਿਆਨ ‘ਚ ਕਿਹਾ ਕਿ ਕੈਨੇਡਾ ਹਮੇਸ਼ਾ ਤੋ ਨਿਮਰ ਰਿਹਾ ਹੈ ਪਰ ਉਹ (ਕੈਨੇਡਾ) ਰਾਸ਼ਟਰਪਤੀ ਲਈ ਪੰਚਿੰਗ ਬੈਗ ਨਹੀਂ ਹੈ, ਉਨ੍ਹਾਂ ਅਸਿੱਧੇ ਤੌਰ ‘ਤੇ ਕਿਹਾ ਕਿ ਉਹ ਟਰੰਪ ਨਾਲ ਲਗਾਤਾਰ ਬਿਆਨਬਾਜ਼ੀ ਕਰਨ ਲਈ ਵਿਹਲੇ ਨਹੀਂ ਹਨ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮਾਰਚ ‘ਚ ਸਟੀਲ ‘ਤੇ 25 ਫੀਸਦੀ ਅਤੇ ਐਲੂਮੀਨੀਅਮ ‘ਤੇ 10 ਫੀਸਦੀ ਦਰਾਮਦ ਟੈਰਿਫ ਲਾਊਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਪਿਛਲੇ ਹਫਤੇ ਇਸ ਦਰਾਦਮ ਟੈਰਿਫ ਨੂੰ ਲਾਗੂ ਕਰ ਦਿੱਤਾ ਗਿਆ। ਇਹ ਟੈਰਿਫ ਲਾਉਣ ਤੋਂ ਬਾਅਦ ਯੂਰਪੀ ਸੰਘ, ਕੈਨੇਡਾ ਅਤੇ ਮੈਕਸੀਕੋ ਨੇ ਇਸ ‘ਤੇ ਜਵਾਬੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।