ਨਿਊਯਾਰਕ—ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ, ਅਮਰੀਕਾ ਅਤੇ ਮੈਕਸਿਕੋ ਵਿਚਾਲੇ ਨਵੇਂ ਉੱਤਰੀ ਅਮਰੀਕਾ ਮੁਕਤ ਵਪਾਰ ਸਮਝੌਤੇ (ਨਾਫਟਾ) ਹੋਣ ਦੀ ਉਮੀਦ ਜਤਾਈ ਹੈ। ਟਰੂਡੋ ਨੇ ਨਿਊਯਾਰਕ ਦੇ ਆਰਥਿਕ ਕੱਲਬ ਵੱਲੋਂ ਆਯੋਜਿਤ ਪ੍ਰੋਗਰਾਮ ਦੌਰਾਨ ਕਿਹਾ ਕਿ ਤਿੰਨੋਂ ਦੇਸ਼ ਨਾਫਟਾ ‘ਤੇ ਮੁੜ ਚਰਚਾ ਕਰਨ ਨੇੜੇ ਹਨ ਅਤੇ ਇਸ ਨੂੰ ਲੈ ਕੇ ਚੰਗਾ ਸਮਝੌਤਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਆਸਵੰਦ ਹਾਂ ਕਿ ਇਸ ਪ੍ਰਸਤਾਵ ‘ਤੇ ਤਿੰਨੋਂ ਦੇਸ਼ ਸਹਿਮਤ ਹਨ। ਟਰੂਡੋ ਨੇ ਕਿਹਾ ਕਿ ਅਮਰੀਕਾ ਦੀ ਇਕ ਸ਼ਰਤ ਕਾਰਨ ਤਿੰਨੋਂ ਦੇਸ਼ਾਂ ਦੇ ਨਵੇਂ ਸਮਝੌਤੇ ‘ਤੇ ਹਸਤਾਖਰ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਕਲਾਜ ਇਹ ਹੈ ਕਿ ਸਮਝੌਤਾ ਆਪਣੇ ਆਪ ਹੀ ਹਰ ਪੰਜ ਸਾਲਾਂ ਬਾਅਦ ਸਮਾਪਤ ਹੋ ਜਾਵੇਗਾ।