ਜਾਮਤਾੜਾ (ਝਾਰਖੰਡ), 24 ਫਰਵਰੀ

ਝਾਰਖੰਡ ਦੇ ਜਾਮਤਾੜਾ ਦੀ ਬਰਾਕਰ ਨਦੀ ਵਿੱਚ ਵੀਰਵਾਰ ਸ਼ਾਮ ਨੂੰ ਯਾਤਰੀ ਕਿਸ਼ਤੀ ਤੇਜ਼ ਬਾਰਸ਼ ਤੇ ਹਨੇਰੀ ਕਾਰਨ ਪਲਟ ਗਈ ਜਿਸ ਕਾਰਨ 16 ਲੋਕਾਂ ਦੇ ਨਦੀ ਵਿੱਚ ਡੁੱਬਣ ਦਾ ਖਦਸ਼ਾ ਹੈ। ਇਸੇ ਦੌਰਾਨ ਚਾਰ ਲੋਕਾਂ ਨੂੰ ਬਚਾਅ ਲਿਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜਾਮਤਾੜਾ ਦਾ ਪ੍ਰਸ਼ਾਸਨਿਕ ਅਧਿਕਾਰੀ ਫੈਜ਼ ਅਹਿਮਦ ਮੁਮਤਾਜ਼ ਤੇ ਪੁਲੀਸ ਅਧਿਕਾਰੀ ਦੀਪਕ ਕੁਮਾਰ ਸਿਨਹਾ ਘਟਨਾ ਵਾਲੀ ਥਾਂ ਉੱਤੇ ਪਹੁੰਚੇ। ਕੌਮੀ ਆਫਤ ਪ੍ਰਬੰਧਨ ਦਲ ਰਾਹਤ ਕਾਰਜਾਂ ਵਿੱਚ ਜੁੱਟਿਆ ਹੋਇਆ ਹੈ ਤੇ ਡੁੱਬੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।