ਜੰਮੂ, 9 ਜੂਨ

ਬੀਐੱਸਐੱਫ ਨੇ ਅੱਜ ਤੜਕੇ ਜੰਮੂ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ (ਆਈਬੀ) ਦੇ ਨਾਲ ਸ਼ੱਕੀ ਪਾਕਿਸਤਾਨੀ ਡਰੋਨ ‘ਤੇ ਗੋਲੀਬਾਰੀ ਕਰਕੇ ਉਸ ਨੂੰ ਵਾਪਸ ਖਦੇੜ ਦਿੱਤਾ।ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਡਰੋਨ ਵੱਲੋਂ ਸੁੱਟੇ ਹਥਿਆਰ ਜਾਂ ਧਮਾਕਾਖੇਜ਼ ਸਮੱਗਰੀ ਦਾ ਪਤਾ ਲਗਾਇਆ ਜਾ ਸਕੇ। ਬੀਐੱਸਐੱਫ ਦੇ ਬੁਲਾਰੇ ਨੇ ਕਿਹਾ, ‘ਅਰਨੀਆ ਖੇਤਰ ਵਿੱਚ ਤੜਕੇ 4.15 ਵਜੇ ਦੇ ਕਰੀਬ ਲਾਈਟ ਚਮਕਦੀ ਦਿਖੀ ਤੇ ਉਸ ’ਤੇ ਡਰੋਨ ਹੋਣ ਦਾ ਸ਼ੱਕ ਪਿਆ। ਜਵਾਨਾਂ ਨੇ ਉਸ ’ਤੇ ਗੋਲੀਬਾਰੀ ਕੀਤੀ ਜਿਸ ਕਾਰਨ ਉਹ ਪਰਤ ਗਿਆ।