ਸ੍ਰੀਨਗਰ, 8 ਨਵੰਬਰ

ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚੋਂ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤਾਇਬ ਦੇ ਇੱਕ ਦਹਿਸ਼ਤਗਰਦ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਤੇ ਸੈਨਾ ਦੇ ਇੱਕ ਦਸਤੇ ਵੱਲੋਂ ਅਨੰਤਨਾਗ ਜ਼ਿਲ੍ਹੇ ਦੇ ਅਸ਼ੁਮਕਾਮ ਇਲਾਕੇ ਵਿੱਚੋਂ ਫੜੇ ਗਏ ਦਹਿਸ਼ਤਗਰਦ ਦੀ ਪਛਾਣ ਹਾਫਿਜ਼ ਅਬਦੁੱਲਾ ਮਲਿਕ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮਲਿਕ ਲਸ਼ਕਰ-ਏ-ਤਾਇਬਾ ਨਾਲ ਸਬੰਧਤ ਗੁਟ ‘ਦਿ ਰਜਿਸਟੈਂਸ ਫਰੰਟ’ ਨਾਲ ਜੁੜਿਆ ਹੋਇਆ ਹੈ। ਉਸ ਕੋਲੋਂ ਇੱਕ ਪਿਸਤੌਲ ਅਤੇ ਸੱਤ ਕਾਰਤੂਸ ਵੀ ਬਰਾਮਦ ਹੋਏ ਹਨ। ਜਦਕਿ ਉਸ ਵੱਲੋਂ ਦਿੱਤੀ ਗਈ ਸੂਹ ਦੇ ਆਧਾਰ ’ਤੇ ਕੱਸੂ ਜੰਗਲ ਵਿੱਚੋਂ ਦੋ ਮੈਗਜ਼ੀਨ ਤੇ 40 ਕਾਰਤੂਸ ਬਰਾਮਦ ਕੀਤੇ ਗਏ ਹਨ।