ਸ੍ਰੀਨਗਰ, 27 ਜੁਲਾਈ
ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਜੰਮੂ ਕਸ਼ਮੀਰ ਵਿੱਚ ਵਧ ਰਹੀ ਬੇਰੁਜ਼ਗਾਰੀ ਬਾਰੇ ਭਾਜਪਾ ਦਾ ਘਿਰਾਓ ਕਰਦਿਆਂ ਕਿਹਾ ਕਿ ਇਹੀ ਕਾਰਨ ਹੈ ਕਿ ਭਾਜਪਾ ਸਰਕਾਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣ ਤੋਂ ਟਾਲਾ ਵੱਟ ਰਹੀ ਹੈ। ਅਬਦੁੱਲਾ ਨੇ ਟਵੀਟ ਕੀਤਾ, ‘‘ਇਹ ਉਨ੍ਹਾਂ ਦਾ ਨਵਾਂ ਜੰਮੂ ਕਸ਼ਮੀਰ ਹੈ। ਉਨ੍ਹਾਂ ਪਿਛਲੇ ਪੰਜ ਸਾਲਾ ਤੋਂ ਇੱਥੇ ਸਿੱਧੇ ਤੌਰ ’ਤੇ ਰਾਜ ਕੀਤਾ ਹੈ। ਪੰਜ ਅਗਸਤ, 2019 ਨੂੰ ਜਾਰੀ ਕੀਤੇ ਬਿਆਨ ਕਿ ‘ਨੌਕਰੀ ਦੇ ਮੌਕਿਆਂ ਦੇ ਹੜ੍ਹ ਲਿਆ ਦਿਆਂਗੇ’ ਦਾ ਸਪੱਸ਼ਟੀਕਰਨ ਦਿੱਤਾ ਜਾਵੇ। ਝੂਠਾਂ ਦੀ ਲੜੀ ਵਿੱਚ ਇੱਕ ਹੋਰ ਝੂਠ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਜਪਾ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਦੀ ਇਜਾਜ਼ਤ ਦੇਣ ਤੋਂ ਬਹੁਤ ਡਰਦੀ ਹੈ।’’ ਅਬਦੁੱਲਾ ਦਾ ਇਹ ਬਿਆਨ ਕੇਂਦਰੀ ਗ੍ਰਹਿ ਮੰਤਰੀ ਦੇ ਜੰਮੂ ਕਸ਼ਮੀਰ ਵਿੱਚ ਬੇਰੁਜ਼ਗਾਰੀ ਵਧਣ ਵਾਲੇ ਬਿਆਨ ਮਗਰੋਂ ਦਿੱਤਾ ਹੈ।