ਟੋਕੀਓ, 7 ਅਕਤੂਬਰ
ਦੁਨੀਆਂ ਦੇ ਅੱਵਲ ਨੰਬਰ ਖਿਡਾਰੀ ਨੋਵਾਕ ਜੋਕੋਵਿਚ ਨੇ ਮੋਢੇ ਦੀ ਸੱਟ ਨਾਲ ਜੁੜੀਆਂ ਫ਼ਿਕਰਾਂ ਨੂੰ ਛੰਡਦਿਆਂ ਅੱਜ ਇੱਥੇ ਜਾਪਾਨ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਮੋਢੇ ਦੀ ਸੱਟ ਕਾਰਨ ਯੂਐੱਸ ਓਪਨ ’ਚੋਂ ਹਟਣ ਵਾਲੇ ਸਰਬੀਆ ਦੇ ਜੋਕੋਵਿਚ ਨੇ ਫਾਈਨਲ ਵਿੱਚ ਆਸਟਰੇਲੀਆ ਦੇ ਕੁਆਲੀਫਾਇਰ ਜੌਹਨ ਮਿੱਲਮੈਨ ਨੂੰ 6-3, 6-2 ਨਾਲ ਹਰਾਇਆ।
ਪਹਿਲੀ ਵਾਰ ਜਾਪਾਨ ਦੀ ਰਾਜਧਾਨੀ ਵਿੱਚ ਖੇਡ ਰਹੇ ਜੋਕੋਵਿਚ ਨੇ ਗੌਫਿਨ ਨੂੰ ਸ਼ਿਕਸਤ ਦੇ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ ਸੀ, ਜਦੋਂਕਿ ਮਿੱਲਮਨ ਨੇ ਦੂਜੇ ਸੈਮੀ-ਫਾਈਨਲ ਵਿੱਚ ਰੀਲੀ ਓਪੇਲਕਾ ਨੂੰ ਹਰਾਇਆ ਸੀ। ਪਹਿਲੀ ਵਾਰ ਜਾਪਾਨ ਵਿੱਚ ਕਿਸੇ ਟੂਰਨਾਮੈਂਟ ਵਿੱਚ ਖੇਡ ਰਹੇ ਜੋਕੋਵਿਚ ਨੇ ਪੂਰੇ ਟੂਰਨਾਮੈਂਟ ਦੌਰਾਨ ਇੱਕ ਵੀ ਸੈੱਟ ਨਹੀਂ ਗੁਆਇਆ। ਖੱਬੇ ਮੋਢੇ ਦੀ ਸੱਟ ਕਾਰਨ ਯੂਐੱਸ ਓਪਨ ਗਰੈਂਡ ਸਲੈਮ ਟੈਨਿਸ ਟੂਰਨਾਮੈਂਟ ਵਿਚਾਲੇ ਛੱਡਣ ਮਗਰੋਂ ਜੋਕੋਵਿਚ ਪਹਿਲੀ ਵਾਰ ਕਿਸੇ ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਸੀ