ਸਟਾਰ ਖ਼ਬਰ-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੰਨਣਾ ਹੈ ਕਿ ਇਸ ਹਫਤੇ ਦੇ ਅਖੀਰ ਵਿੱਚ ਕਿਊਬੈੱਕ ਵਿੱਚ ਹੋਣ ਵਾਲੀ ਜੀ-7 ਮੁਲਕਾਂ ਦੀ ਮਿਲਣੀ ਦਰਮਿਆਨ ਮੁਲਕਾਂ ਦੇ ਮੁਖੀਆਂ ਵਿਚਕਾਰ ਗਰਮ ਬਹਿਸਬਾਜ਼ੀ ਹੋ ਸਕਦੀ ਹੈ। ਕੈਨੇਡਾ ਇਸ ਮਿਲਣੀ ਦਾ ਹੋਸਟ ਮੁਲਕ ਹੈ ਅਤੇ ਇਸ ਵਿੱਚ ਦੁਨੀਆਂ ਦੇ 7 ਅਮੀਰ ਮੁਲਕਾਂ ਦੇ ਮੁਖੀ ਭਾਗ ਲੈ ਰਹੇ ਹਨ ਜਿਸ ਵਿੱਚ ਅਮੈਰਿਕੀ ਰਾਸ਼ਪਰਪਤੀ ਡੋਨਲਡ ਟ੍ਰੰਪ ਵੀ ਸ਼ਾਮਿਲ ਹਨ।
ਹੁਣ ਤੱਕ ਪੂਰਨ ਏਕੇ ਵਿੱਚ ਪਰੋਏ ਇਸ ਗਰੁੱਪ ਵਿੱਚ ਤਰੇੜਾਂ ਪੈਣ ਦਾ ਮੁੱਖ ਕਾਰਨ ਪਿਛਲੇ ਹਫਤੇ ਅਮੈਰਿਕੀ ਰਾਸ਼ਟਰਪਤੀ ਡੋਨਲਡ ਟ੍ਰੰਪ ਵੱਲੋਂ ਕੈਨੇਡਾ ਅਤੇ ਯੂਰਪੀ ਮੁਲਕਾਂ ਤੋਂ ਅਮੈਰਿਕਾ ਆਉਂਦੇ ਐਲੁਮਿਨੀਅਮ ਅਤੇ ਸਟੀਲ ਤੇ ਵਾਧੂ 25 ਫੀਸਦੀ ਟੈਰਿਫ ਲਾਉਣਾ ਹੈ। ਟ੍ਰੰਪ ਦੇ ਇਸ ਕਦਮ ਤੋਂ ਕੈਨੇਡਾ ਅਤੇ ਯੂਰਪੀ ਮੁਲਕ ਕਾਫੀ ਨਿਰਾਸ਼ ਹਨ।
ਟਰੂਡੋ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਅਤੇ ਸਨਿਚਰਵਾਰ ਨੂੰ ਜੀ-7 ਮੁਲਕਾਂ ਦੇ ਮਿਲਣੀ ਮੇਜ਼ ਤੇ ਔਖੀ ਅਤੇ ਖੁੱਲ੍ਹੀ ਬਹਿਸ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਖ਼ਾਸ ਕਰਕੇ ਜਦੋਂ ਮੁੱਦਾ ਟੈਰਿਫ ਦਾ ਸ਼ੁਰੂ ਹੋਵੇਗਾ।
ਟਰੂਡੋ ਨੇ ਕਿਹਾ ਕਿ ਇਹ ਵੀ ਸੱਚ ਹੈ ਕਿ ਜਦੋਂ ਆਪਸੀ ਸਬੰਧਾਂ ਦੀ ਗੱਲ ਆਉਂਦੀ ਹੈ ਤਾਂ ਜੀ-7 ਮੁਲਕ ਇੱਕ ਅਜਿਹਾ ਗਰੁੱਪ ਹੈ ਜੋ ਰਲ ਮਿਲ ਕੇ ਮਸਲੇ ਸੁਲਝਾਉਂਦਾ ਆਇਆ ਹੈ। ਇਹ ਗਰੁੱਪ ਸਿੱਧੇ ਇੱਕ ਦੂਜੇ ਨਾਲ਼ ਵਿਚਾਰ ਚਰਚਾ ਕਰਦਾ ਹੈ।
ਟਰੋਡ ਬੁੱਧਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਅਮੈਨੂਅਲ ਮੈਕਰੋਨ ਨਾਲ਼ ਮਿਲੇ ਜਿੱਥੇ ਦੋਵਾਂ ਨੇ ਜੀ-7 ਮੁਲਕਾਂ ਦੀ ਮਿਲਣੀ ਦੌਰਾਨ ਸੰਭਾਵੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਟਰੂਡੋ ਨੇ ਅਮੈਰਿਕੀ ਪ੍ਰਸਾਸ਼ਨ ਦੀ ਆਫਰ ਕਿ ਅਮੈਰਿਕਾ ਅਤੇ ਕੈਨੇਡਾ ਆਪਸੀ ਵਪਾਰ ਦੀ ਗੱਲ ਕਰੇ ਨਾਂ ਕਿ ਨਾਫਟਾ ਦੀ ਤਾਂ ਟਰੋਡ ਨੇ ਕਿਹਾ ਕਿ ਕੈਨੇਡਾ ਮੈਕਸੀਕੋ ਨੂੰ ਇਸ ਸੰਧੀ ਦੇ ਵਿੱਚ ਸ਼ਾਮਿਲ ਰੱਖਣ ਦਾ ਹਾਮੀ ਹੈ ਕਿਉਂ ਕਿ ਇਹ ਸੰਧੀ ਤਿੰਨਾਂ ਮੁਲਕਾਂ ਲਈ ਲਾਹੇਵੰਦ ਹੈ।