ਕਿਊਬਿਕ—ਕੈਨੇਡਾ ਦੇ ਕਿਊਬਿਕ ‘ਚ ਆਯੋਜਿਤ ਜੀ-7 ਸਿਖਰ ਸੰਮੇਲਨ ਦੇ ਸੱਤ ਮੈਂਬਰ ਰਾਸ਼ਟਰਾਂ ਦੇ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਚੋਣਾਂ ‘ਚ ਵਿਦੇਸ਼ੀ ਦਖਲ ਨੂੰ ਰੋਕਣ ਲਈ ਸੂਚਨਾਵਾਂ ਸਾਂਝੀਆਂ ਕਰਨ, ਇੰਟਰਨੈੱਟ ਸੇਵਾ ਦੇਣ ਅਤੇ ਸੋਸ਼ਲ ਮੀਡੀਆ ਕੰਪਨੀਆਂ ਦੇ ਨਾਲ ਸਹਿਯੋਗ ਦੇਣ ‘ਤੇ ਸਹਿਮਤ ਹੋ ਗਏ। ਸਾਰੇ ਮੈਂਬਰ ਰਾਸ਼ਟਰਾਂ ਨੇ ਚੋਣਾਂ ‘ਚ ਵਿਦੇਸ਼ੀ ਦਖਲ ਨੂੰ ਰੋਕਣ ਡਰਾਫਟ ‘ਤੇ ਆਪਣੀ ਵਚਨਬੱਧਤਾ ਪ੍ਰਗਟ ਕੀਤੀ।
ਡਰਾਫਟ ‘ਚ ਅਪ੍ਰਤੱਖ ਰੂਪ ਨਾਲ ਅਮਰੀਕਾ ਅਤੇ ਕੁੱਝ ਹੋਰ ਯੂਰਪੀ ਦੇਸ਼ਾਂ ਦੇ ਉਸ ਦੋਸ਼ਾਂ ਦਾ ਵੀ ਹਵਾਲਾ ਦਿੱਤਾ ਹੈ, ਜਿਸ ‘ਚ ਉਨ੍ਹਾਂ ਨੇ ਰੂਸ ‘ਤੇ ਉਨ੍ਹਾਂ ਦੇ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਲਗਾਇਆ ਸੀ। ਰੂਸ ਹਾਲਾਂਕਿ ਇਸ ਤਰ੍ਹਾਂ ਦੀ ਕਿਸੇ ਵੀ ਭੂਮਿਕਾ ਤੋਂ ਇਨਕਾਰ ਕਰਦਾ ਰਿਹਾ ਹੈ। ਜੀ-7 ਦੇਸ਼ਾਂ ਦੇ ਡਰਾਫਟ ‘ਚ ਕਿਹਾ,”ਵਿਦੇਸ਼ੀ ਤਾਕਤਾਂ ਸਾਡੇ ਲੋਕਤੰਤਰੀ ਸਮਾਜ ਅਤੇ ਸੰਸਥਾਵਾਂ, ਸਾਡੀਆਂ ਚੋਣ ਪ੍ਰਕਿਰਿਆਵਾਂ, ਸਾਡੀ ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਡਰਾਫਟ ਮੁਤਾਬਕ ਅਮਰੀਕਾ, ਕੈਨੇਡਾ, ਜਾਪਾਨ, ਬ੍ਰਿਟੇਨ, ਇਟਲੀ, ਜਰਮਨੀ ਅਤੇ ਫਰਾਂਸ ਨੇ ਸਾਰੇ ਤਰ੍ਹਾਂ ਦੇ ਰਾਜਨੀਤਕ ਪ੍ਰਚਾਰ ਦੌਰਾਨ ਸਾਰੇ ਰਾਜਨੀਤਕ ਦਲਾਂ ਦੇ ਚੰਦੇ ‘ਚ ਉੱਚ ਪਾਰਦਰਸ਼ਿਤਾ ਨਿਸ਼ਚਿਤ ਕਰਨ ‘ਤੇ ਵੀ ਸਹਿਮਤੀ ਪ੍ਰਗਟ ਕੀਤੀ।