ਨਵੀਂ ਦਿੱਲੀ, 8 ਸਤੰਬਰ
ਜੀਐੱਸਟੀ ਉਗਰਾਹੀ ਵਿੱਚ ਮੁੜ ਵਾਧਾ ਦਰਜ ਹੋਣ ਤੋਂ ਬਾਅਦ ਕੇਂਦਰ ਵੱਲੋਂ ਨਵੇਂ ਅਸਿੱਧੇ ਟੈਕਸ ਦੇ ਘੇਰੇ ਵਿੱਚ ਪੈਟਰੋਲੀਅਮ ਉਤਪਾਦਾਂ ਨੂੰ ਸ਼ਾਮਲ ਕਰਨ ਲਈ ਰਾਜਾਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਪੈਟਰੋਲੀਅਮ ਮੰਤਰਾਲੇ ਦੇ ਸੁਝਾਅ ਦੇ ਅਧਾਰ ’ਤੇ ਜੀਐੱਸਟੀ ਕੌਂਸਲ ਦੀ ਮੀਟਿੰਗ ਵਿੱਚ ਪੈਟਰੋਲੀਅਮ ਉਤਪਾਦ ਜੀਐੱਸਟੀ ਲਿਆਉਣ ਦਾ ਮਾਮਲਾ ਉੱਠ ਸਕਦਾ ਹੈ। ਜੀਐਸਟੀ ਕੌਂਸਲ ਦੀ 45ਵੀਂ ਬੈਠਕ 17 ਸਤੰਬਰ ਨੂੰ ਲਖਨਊ ਵਿੱਚ ਹੋ ਰਹੀ ਹੈ।