ਚੰਡੀਗੜ੍ਹ, 1 ਮਾਰਚ

ਅੱਜ ਸਵੇਰੇ ਯੂਕਰੇਨ ਦੇ ਖਾਰਕੀਵ ‘ਚ ਗੋਲੀਬਾਰੀ ‘ਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਟਵੀਟ ਵਿੱਚ ਅਰਿੰਦਮ ਬਾਗਚੀ ਨੇ ਲਿਖਿਆ,‘ਡੂੰਘੇ ਦੁੱਖ ਨਾਲ ਅਸੀਂ ਪੁਸ਼ਟੀ ਕਰਦੇ ਹਾਂ ਕਿ ਅੱਜ ਸਵੇਰੇ ਖਾਰਕੀਵ ਵਿੱਚ ਗੋਲੀਬਾਰੀ ਵਿੱਚ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਮੰਤਰਾਲਾ ਉਸ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਅਸੀਂ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹਾਂ।’ ਅਪੁਸ਼ਟ ਸੂਤਰਾਂ ਮੁਤਾਬਕ ਵਿਦਿਆਰਥੀ ਦਾ ਨਾਮ ਨਵੀਨ ਕੁਮਾਰ ਹੈ ਤੇ ਉਹ ਕਰਨਾਟਕ ਦਾ ਰਹਿਣ ਵਾਲਾ ਸੀ।