ਚੰਡੀਗੜ੍ਹ, 7 ਸਤੰਬਰ
ਚੰਡੀਗੜ੍ਹ ਪੁਲੀਸ ਨੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਵਿਰੁੱਧ ਅਦਾਲਤ ਵਿੱਚ ਦਾਇਰ ਆਪਣੀ ਅੰਤਿਮ ਰਿਪੋਰਟ ਵਿੱਚ ਕਿਹਾ ਹੈ ਕਿ ਸ਼ਿਕਾਇਤਕਰਤਾ ਜੂਨੀਅਰ ਮਹਿਲਾ ਕੋਚ ਕਥਿਤ ਜੁਰਮ ਵਾਲੀ ਥਾਂ ‘ਤੇ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਸੀ, ਨਾ ਕਿ 15 ਮਿੰਟਾਂ ਤੱਕ, ਜਿਵੇਂ ਕਿ ਮੁਲਜ਼ਮ ਨੇ ਦਾਅਵਾ ਕੀਤਾ ਸੀ। ਪਿਛਲੇ ਮਹੀਨੇ ਇਸ ਮਾਮਲੇ ‘ਚ ਚਾਰਜਸ਼ੀਟ ਮਾਮਲਾ ਦਰਜ ਹੋਣ ਤੋਂ ਕਰੀਬ ਅੱਠ ਮਹੀਨੇ ਬਾਅਦ ਦਾਇਰ ਕੀਤੀ ਗਈ। ਇਸ ਨੇ ਅੱਗੇ ਕਿਹਾ, ‘ਅਪਰਾਧ ਦੇ ਸਥਾਨ ਦੀ ਪਛਾਣ ਦੌਰਾਨ ਪੀੜਤਾ ਮੁੱਖ ਦਫਤਰ (ਇੱਥੇ ਮੁਲਜ਼ਮ ਦੀ ਸਰਕਾਰੀ ਰਿਹਾਇਸ਼ ‘ਤੇ), ਹੋਰ ਨਾਲ ਲੱਗਦੇ ਕਮਰੇ, ਬੈੱਡਰੂਮ ਅਤੇ ਨਾਲ ਲੱਗਦੇ ਬਾਥਰੂਮਾਂ ਅਤੇ ਸਾਰੇ ਰਸਤਿਆਂ ਦੀ ਪਛਾਣ ਕਰਨ ਦੇ ਯੋਗ ਸੀ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਨ੍ਹਾਂ ਕਮਰਿਆਂ ਵਿੱਚ ਗਈ ਸੀ, ਜਦਕਿ ਮੁਲਜ਼ਮ ਨੇ ਦੱਸਿਆ ਸੀ ਕਿ ਉਹ ਸਿਰਫ਼ ਉਸ ਦੇ ਮੁੱਖ ਦਫਤਰ ‘ਚ ਹੀ ਆਈ ਸੀ।