ਸਪਾ (ਬੈਲਜੀਅਮ),  ਭਾਰਤੀ ਚਾਲਕ ਜਹਾਨ ਦਾਰੂਵਾਲਾ ਨੇ ਐਫਆਈਏ ਫਾਰਮੂਲਾ 3 ਯੂਰੋਪੀਨ ਚੈਂਪੀਅਨਸ਼ਿਪ ਜਿੱਤ ਲਈ ਹੈ। ਦਾਰੂਵਾਲਾ ਨੇ ਇਹ ਰੇਸ 3.2 ਸਕਿੰਟ ਦੇ ਫਰਕ ਨਾਲ ਜਿੱਤੀ। ਫਾਰਮੂਲਾ ਵਨ ਰੇਸ ’ਚ ਹਿੱਸਾ ਲੈਣ ਦੀਆਂ ਆਸਾਂ ਸੰਜੋਈ ਬੈਠੇ ਜੇਹਾਨ ਨੇ ਪੋਲ ਸਥਾਨ ਤੋਂ ਰੇਸ ਦੀ ਸ਼ੁਰੂਆਤ ਕਰਨ ਮਗਰੋਂ ਜਿੱਤ ਦਰਜ ਕੀਤੀ।
ਮੁੰਬਈ ਦੇ ਇਸ ਖਿਡਾਰੀ ਲਈ ਇਹ 2018 ਸੀਜ਼ਨ ਦਾ ਐਫਆਈਏ ਐਫ 3 ਲੜੀ ਦਾ ਚੌਥਾ ਪੋਡੀਅਮ ਸਥਾਨ ਹੈ। ਜਿੱਤ ਮਗਰੋਂ ਜੇਹਾਨ ਨੇ ਕਿਹਾ, ‘ਮੇਰੀ ਸ਼ੁਰੂਆਤ ਚੰਗੀ ਨਹੀਂ ਸੀ, ਪਰ ਮੇਰਾ ਦਿਮਾਗ ਸ਼ਾਂਤ ਸੀ। ਇਕ ਵਾਰ ਲੀਡ ਬਣਾਉਣ ਮਗਰੋਂ ਇਸ ਨੂੰ ਬਰਕਰਾਰ ਰੱਖਣਾ ਜ਼ਰੂਰੀ ਸੀ। ਜਿੱਤ ਦਾ ਸਿਹਰਾ ਪੂਰੀ ਟੀਮ ਸਿਰ ਬੱਝਦਾ ਹੈ।