ਐੱਸ.ਏ.ਐੱਸ.ਨਗਰ (ਮੁਹਾਲੀ), 19 ਨਵੰਬਰ
65ਵੀਆਂ ਕੌਮੀ ਸਕੂਲ ਖੇਡਾਂ ਦੇ ਤੈਰਾਕੀ ਮੁਕਾਬਲਿਆਂ ਵਿੱਚ ਮੁਹਾਲੀ ਦੀ 14 ਸਾਲਾ ਜਸਨੂਰ ਕੌਰ ਨੇ ਤੈਰਾਕੀ ਦੇ 50 ਮੀਟਰ ਬਟਰਫਲਾਈ ਵਿੱਚ ਨਵਾਂ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਗ਼ਮਾ ਜਿੱਤਿਆ। ਉਹ ਇਨ੍ਹਾਂ ਖੇਡਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਰਹੀ ਹੈ।
ਦਿੱਲੀ ਦੇ ਡਾ. ਸਿਆਮਾ ਪ੍ਰਸ਼ਾਦ ਮੁਖਰਜੀ ਸਵੀਮਿਗ ਪੂਲ ਵਿੱਚ ਅੱਜ ਆਰੰਭ ਹੋਏ ਤੈਰਾਕੀ ਮੁਕਾਬਲੇ ਵਿੱਚ ਜਸਨੂਰ ਨੇ 50 ਮੀਟਰ/ 30.16 ਸੈਕਿੰਡ ਵਿੱਚ ਤੈਰਕੇ ਮਹਾਰਾਸ਼ਟਰ ਦੀ ਸੰਜੀਤੀ ਸਾਹਾ ਵੱਲੋਂ ਬੀਤੇ ਸਾਲ ਬਣਾਇਆ 30.18 ਸੈਕਿੰਡ ਦਾ ਰਿਕਾਰਡ ਤੋੜਿਆ।
ਮੁਹਾਲੀ ਦੇ ਸੈਕਟਰ 79 ’ਚ ਰਹਿਣ ਵਾਲੀ ਜਸਨੂਰ ਯਾਦਵਿੰਦਰਾ ਪਬਲਿਕ ਸਕੂਲ ਦੀ ਵਿਦਿਆਰਥਣਹੈ। ਉਹ ਸੈਕਟਰ-78 ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿੱਚ ਬੀਤੇ ਤਿੰਨ ਸਾਲ ਤੋਂ ਕੋਚਿੰਗ ਲੈ ਰਹੀ ਹੈ।
ਬੇਸਬਾਲ ਮੁਕਾਬਲੇ ਸ਼ੁਰੂ
ਚੰਡੀਗੜ੍ਹ: 65ਵੀਂ ਕੌਮੀ ਸਕੂਲ ਖੇਡਾਂ ਬੇਸਬਾਲ ਅੰਡਰ-19 (ਲੜਕੇ-ਲੜਕੀਆਂ) ਦੀ ਸ਼ੁਰੂਆਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-37 ਬੀ ਵਿੱਚ ਹੋ ਗਈ। ਖੇਡ ਡਾਇਰੈਕਟਰ ਚੰਡੀਗੜ੍ਹ ਤੇਜਦੀਪ ਸਿੰਘ ਸੈਣੀ ਵਿਸ਼ੇਸ਼ ਤੌਰ ’ਤੇ ਪਹੁੰਚੇ। 18 ਤੋਂ 23 ਨਵੰਬਰ ਤੱੱਕ ਚੱਲਣ ਵਾਲੀਆਂ ਕੌਮੀ ਸਕੂਲ ਖੇਡਾਂ ਦੌਰਾਨ ਦੇਸ਼ ਭਰ ਤੋਂ 460 ਬੇਸਬਾਲ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਖਿਡਾਰੀਆਂ ਵੱਲੋਂ ਪਰੇਡ ਰਾਹੀ ਐੱਸ.ਜੀ.ਐਫ.ਆਈ. ਝੰਡੇ ਨੂੰ ਸਲਾਮੀ ਦਿੱਤੀ।