ਜਲੰਧਰ, 30 ਜੁਲਾਈ

ਇਥੋਂ ਦੀ ਬਸਤੀ ਸ਼ੇਖ ਵਿੱਚ ਆਰਐੱਸਐੱਸ ਵਰਕਰ ਮੰਥਨ ਸ਼ਰਮਾ ਪੁੱਤਰ ਚੰਦਰ ਸ਼ੇਖਰ ਨੇ ਗੋਲੀ ਮਾਰਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ ਹੈ। ਮਾਨਿਕ ਸ਼ਰਮਾ ਇਥੋਂ ਦੇ ਡੀਏਵੀ ਕਾਲਜ ਵਿੱਚ ਬੀਏ ਕਰ ਰਿਹਾ ਸੀ। ਬੀਤੇ ਦਿਨ ਪਰਿਵਾਰ ਨੇ ਉਸ ਨੂੰ ਪੜ੍ਹਾਈ ਨਾ ਕਰਨ ’ਤੇ ਝਿੜਕਿਆ ਸੀ। ਐੱਸਐੱਚਓ ਰਵਿੰਦਰ ਕੁਮਾਰ ਨੇ ਦੱਸਿਆ ਮੰਥਨ ਸ਼ਰਮਾ ਪੜ੍ਹਾਈ ਕਾਰਨ ਤਣਾਅ ਵਿੱਚ ਸੀ। ਇਸੇ ਕਰਕੇ ਉਸ ਨੇ ਆਪਣੇ ਪਿਤਾ ਦੀ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਚੰਦਰ ਸ਼ੇਖਰ ਦੀ ਦਵਾਈਆਂ ਦੀ ਦੁਕਾਨ ਹੈ ਤੇ ਪਰਿਾਵਰ ਲੰਮੇ ਸਮੇਂ ਤੋਂ ਆਰਐੱਸਐੱਸ ਨਾਲ ਜੁੜਿਆ ਹੋਇਆ ਹੈ।