ਜਲੰਧਰ, 29 ਅਗਸਤ
ਜਲੰਧਰ ਦੇ ਬਾਡੀ ਬਿਲਡਰ, ਮਾਡਲ ਅਤੇ ਫਿਟਨੈੱਸ ਕੋਚ ਸਤਨਾਮ ਖੱਟੜਾ ਦੀ ਅੱਜ ਇਥੇ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ। ਊਸ ਨੂੰ ਅੱਜ ਤੜਕੇ ਦਿਲ ਦਾ ਦੌਰਾ ਪਿਆ। ਉਹ 31 ਸਾਲ ਦਾ ਸੀ। ਕਿਸੇ ਵੇਲੇ ਦੇ ਨਸ਼ੇੜੀ ਨੇ ਇਸ ਦਲਦਲ ਵਿੱਚੋਂ ਨਿਕਲ ਕੇ ਅੱਠ ਸਾਲ ਪਹਿਲਾਂ ਬਾਡੀ ਬਿਲਡਿੰਗ ਦੇ ਖੇਤਰ ਵਿੱਚ ਕਦਮ ਰੱਖਿਆ ਸੀ। ਉਸ ਦੇ ਕੋਚ ਰੋਹਿਤ ਖੇੜਾ ਨੇ ਸੋਸ਼ਲ ਮੀਡੀਆ ‘ਤੇ ਉਸ ਦੀ ਮੌਤ ਦਾ ਐਲਾਨ ਕੀਤਾ। ਸਤਨਾਮ ਦੇ ਸਿਹਤ ਪ੍ਰਤੀ ਸਮਰਪਣ ਕਾਰਨ ਨੌਜਵਾਨ ਉਸ ਦੇ ਕਾਇਲ ਸਨ। ਉਸ ਦੇ ਇੰਸਟਾਗ੍ਰਾਮ ’ਤੇ 3.7 ਲੱਖ ਫਾਲੋਅਰਜ਼ ਹਨ। ਉਹ ਬੀਤੇ ਕੁੱਝ ਦਿਨਾਂ ਤੋਂ ਠੀਕ ਨਹੀਂ ਸੀ।