ਬਾਰਸੀਲੋਨਾ:ਮੈਚ ਦੌਰਾਨ ਮਹਾਨ ਫੁਟਬਾਲਰ ਡੀਏਗੋ ਮੈਰਾਡੋਨਾ ਨੂੰ ਸ਼ਰਧਾਂਜਲੀ ਦੇਣ ਲਈ ਆਪਣੀ ਜਰਸੀ ਉਤਾਰਨ ’ਤੇ ਲਿਓਨਲ ਮੈਸੀ ਨੂੰ 600 ਯੂਰੋ ਜੁਰਮਾਨਾ ਲਾਇਆ ਗਿਆ ਹੈ। ਫੈਡਰੇਸ਼ਨ ਕੰਪੀਟੀਸ਼ਨ ਕਮੇਟੀ ਨੇ ਸਪੈਨਿਸ਼ ਲੀਗ ਦੇ ਮੈਚ ਦੌਰਾਨ ਬਾਰਸੀਲੋਨਾ ਦੇ ਖਿਡਾਰੀ ਮੈਸੀ ’ਤੇ ਮੈਚ ਦੌਰਾਨ ਜਰਸੀ ਉਤਾਰਨ ’ਤੇ ਜੁਰਮਾਨਾ ਲਾਇਆ ਹੈ। ਮੈਸੀ ਨੇ ਗੋਲ ਕਰਨ ਤੋਂ ਬਾਅਦ ਬਾਰਸੀਲੋਨਾ ਦੀ ਜਰਸੀ ਉਤਾਰ ਕੇ ਮੈਰਾਡੋਨਾ ਦੇ ਪੁਰਾਣੇ ਕਲੱਬ ਦੀ ਜਰਸੀ ਪਾ ਲਈ ਤੇ ਮੈਰਾਡੋਨਾ ਦੇ ਅੰਦਾਜ਼ ਵਿਚ ਦੋਵੇਂ ਹੱਥ ਉਪਰ ਚੁੱਕੇ। ਮੈਸੀ ਨੇ ਡੀਏਗੋ ਮੈਰਾਡੋਨਾ ਨਾਲ ਤਸਵੀਰ ਪਾ ਕੇ ਫੇਅਰਵੈਲ ਡਿਏਗੋ ਲਿਖਿਆ। ਫੈਡਰੇਸ਼ਨ ਨੇ ਬਾਰਸੀਲੋਨਾ ਨੂੰ ਵੀ 160 ਯੂਰੋ ਜੁਰਮਾਨਾ ਲਾਇਆ ਹੈ।