ਨਵੀਂ ਦਿੱਲੀ, 26 ਅਗਸਤ
ਕਾਂਗਰਸ ਨੇ ਅੱਜ ਆਪਣੇ ਨੇਤਾ ਗ਼ੁਲਾਮ ਨਬੀ ਆਜ਼ਾਦ ਵੱਲੋਂ ਪਾਰਟੀ ਤੋਂ ਅਸਤੀਫ਼ਾ ਦੇਣ ਬਾਅਦ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿ ਇਹ ਅਸਤੀਫਾ ਉਦੋਂ ਦਿੱਤਾ ਗਿਆ ਜਦੋਂ ਕਾਂਗਰਸ ਮਹਿੰਗਾਈ, ਬੇਰੁਜ਼ਗਾਰੀ ਅਤੇ ਧਰੁਵੀਕਰਨ ਵਿਰੁੱਧ ਲੜ ਰਹੀ ਹੈ। ਕਾਂਗਰਸ ਜਨਰਲ ਸਕੱਤਰ ਅਜੈ ਮਾਕਨ ਨੇ ਕਿਹਾ ਕਿ ਸਾਨੂੰ ਤਾਂ ਆਸ ਸੀ ਕਿ ਗੁਲਾਮ ਨਬੀ ਆਜ਼ਾਦ ਵਰਗੇ ਸੀਨੀਅਰ ਨੇਤਾ ਵਿਰੋਧੀ ਧਿਰ ਅਤੇ ਲੋਕਾਂ ਦੀ ਆਵਾਜ਼ ਨੂੰ ਤਾਕਤ ਦੇਣਗੇ। ਪਾਰਟੀ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ‘ਜੀਐਨਏ’ (ਗੁਲਾਮ ਨਬੀ ਆਜ਼ਾਦ) ਦਾ ਡੀਐਨਏ ‘ਮੋਦੀ-ਮਯ’ ਹੋ ਗਿਆ ਹੈ।