ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੋਈ ਹੈ ਨਹੀਂ ਫਿਰ ਅਜਿਹੇ ਫੈਸਲੇ ਕੌਣ ਲੈ ਰਿਹਾ

ਬਲਬੀਰ ਸਿੰਘ ਬੱਬੀ

ਜਿਹੜੀਆਂ ਗੱਲਾਂ ਦਾ ਡਰ ਸੀ ਉਹੀ ਹੋਣ ਲੱਗ ਪਈਆਂ, ਜੀ ਹਾਂ ਖ਼ਬਰ ਸਾਰ ਸਭ ਕੋਲ ਪਹੁੰਚ ਗਈ ਹੋਵੇਗੀ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਹ ਵਿਸ਼ੇਸ਼ ਮੀਟਿੰਗ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ,ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਤਾਂ ਪਹਿਲਾਂ ਹੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕਰ ਦਿੱਤੇ ਗਏ ਹਨ ਸਭ ਨੂੰ ਪਤਾ ਹੀ ਹੈ ਕਿ ਦੋ ਦਸੰਬਰ ਤੋਂ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਸੀ ਉਸ ਤੋਂ ਬਾਅਦ ਇਕਦਮ ਹੀ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਨੇਕਾਂ ਕਾਰਵਾਈਆਂ ਉਪਰੋਂ ਥਲੀ ਹੁੰਦੀਆ ਰਹੀਆਂ ਹਨ। ਦੁਨੀਆਂ ਵਿੱਚ ਜਿੱਥੇ ਵੀ ਸਿੱਖ ਵਸਦਾ ਹੈ ਜੋ ਸਿੱਖ ਧਰਮ ਲਈ ਚਿੰਤਤ ਹੈ ਉਸ ਦੀਆਂ ਨਜ਼ਰਾਂ ਇਹਨਾਂ ਫੈਸਲਿਆਂ ਉੱਪਰ ਲੱਗੀਆਂ ਹੋਈਆਂ ਹਨ। ਜਥੇਦਾਰਾਂ ਦੇ ਅਸਤੀਫ਼ੇ ਦੇ ਵਿੱਚ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਸਤੀਫਾ ਵੀ ਆ ਜਾਂਦਾ ਹੈ ਉਸ ਨੂੰ ਮਨਾਉਣ ਦੀਆਂ ਗੱਲਾਂ ਚਲਦੀਆਂ ਹਨ ਤੇ ਧਾਮੀ ਜੀ ਮੰਨਦੇ ਨਹੀਂ ਕਹਿੰਦੇ ਮੈਂ ਅਸਤੀਫ਼ਾ ਵਾਪਸ ਨਹੀਂ ਲਵਾਂਗਾ ਅਜਿਹੇ ਮਾਹੌਲ ਦੇ ਵਿੱਚ ਜਦੋਂ ਅੱਜ ਗਿਆਨੀ ਰਘਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਫਾਰਗ ਕਰ ਦਿੱਤਾ ਤਾਂ ਲੋਕਾਂ ਵਿੱਚ ਰੋਸ ਵਧਣਾ ਵੀ ਸੁਭਾਵਿਕ ਹੀ ਸੀ ਚਾਹੀਦਾ ਤਾਂ ਇਹ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਜਿਹੀਆਂ ਅਹਿਮ ਸੰਸਥਾਂਵਾ ਚੱਲ ਰਹੇ ਮਸਲਿਆਂ ਨੂੰ ਬੜੀ ਗੰਭੀਰਤਾ ਨਾਲ ਵਿਚਾਰਦੀਆਂ ਕਿਉਂਕਿ ਜੋ ਕੁਝ ਅਕਾਲੀ ਦਲ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਆਇਆ ਸੀ ਇਹ ਸਭ ਕੁਝ ਉਸ ਦੇ ਵਿੱਚੋਂ ਹੀ ਪ੍ਰਗਟ ਹੋਇਆ ਹੈ ਉਸ ਤੋਂ ਬਾਅਦ ਜਿਹੜੀ ਆ ਹੁਣ ਅੱਜ ਦੀ ਕਾਰਵਾਈ ਜਥੇਦਾਰਾਂ ਨੂੰ ਫਾਰਗ ਕਰਨ ਦੀ ਹੋਈ ਹੈ। ਇਸ ਨੇ ਅਨੇਕਾਂ ਨਵੇਂ ਸਵਾਲਾਂ ਨੂੰ ਜਨਮ ਦੇਣਾ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਪਹਿਲਾਂ ਹੀ ਸਮੁੱਚੇ ਪੰਜਾਬ ਵਿੱਚ ਵਿਚਰ ਰਹੇ ਹਨ ਧਾਰਮਿਕ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋ ਰਹੇ ਹਨ ਅਕਾਲੀ ਦਲ ਬਾਰੇ ਵੀ ਬਿਆਨਬਾਜੀ ਕਰ ਰਹੇ ਹਨ ਤੇ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਕੁਝ ਆਗੂ ਉਹਨਾਂ ਉੱਤੇ ਚਿੱਕੜ ਵੀ ਸੁੱਟ ਰਹੇ ਹਨ ਇਹ ਸਭ ਕੁਝ ਸਾਡੇ ਸਾਹਮਣੇ ਹੈ ਹੁਣ ਚਾਹੀਦਾ ਤਾਂ ਇਹ ਸੀ ਕਿ ਇਹ ਸਥਿਤੀ ਜੋ ਬਹੁਤ ਹੀ ਗਲਤ ਬਣੀ ਹੈ ਉਸ ਨੂੰ ਕੁਝ ਸੁਧਾਰਨ ਲਈ ਜਥੇਦਾਰਾਂ ਨੂੰ ਆਪਣੇ ਅਹੁਦਿਆਂ ਉੱਤੇ ਬਣੇ ਰਹਿਣ ਦੇਣਾ ਚਾਹੀਦਾ ਸੀ ਪਰ ਕਿੱਥੇ ਅਕਾਲ ਤਖਤ ਦੇ ਫੈਸਲਿਆਂ ਨੂੰ ਖੇਰੂੰ ਖੇਰੂੰ ਤੇ ਸ਼੍ਰੋਮਣੀ ਕਮੇਟੀ ਨੂੰ ਬਹੁਤ ਨੀਵਾਂ ਦਿਖਾਇਆ ਜਾ ਰਿਹਾ ਹੈ ਤੇ ਇਸ ਸੰਦਰਭ ਦੇ ਵਿੱਚ ਜੋ ਨਵੀਆਂ ਗੱਲਾਂ ਸਾਹਮਣੇ ਆਈਆਂ ਹਨ ਉਹ ਬਹੁਤ ਮਾੜੀਆਂ ਤਾਂ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਤੀਜੇ ਵੀ ਮਾੜੇ ਵੀ ਨਿਕਲਣੇ ਹਨ।
ਹੁਣ ਜੋ ਅੰਤ੍ਰਿੰਗ ਕਮੇਟੀ ਨੇ ਫੈਸਲਾ ਦਿੱਤਾ ਹੈ ਉਸ ਪਿੱਛੇ ਕੌਣ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੀ ਫ਼ਾਰਗ਼ ਕਰ ਰਿਹਾ ਇਹ ਸਭ ਕੁਝ ਬਾਹਰ ਨਿਕਲਣਾ ਬਹੁਤ ਜਰੂਰੀ ਹੈ। ਕੱਢੇ ਕੌਣ ਮਸਲਾ ਇਹ ਵੀ ਹੈ ਜੇਕਰ ਹਾਲੇ ਵੀ ਨਾ ਸੰਭਲੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਈਆਂ ਅਹਿਮ ਸੰਸਥਾਵਾਂ ਨੂੰ ਢਾਹ ਲੱਗਣੀ ਹੈ।ਆਓ ਪੜਚੋਲ ਕਰੀਏ।