ਸੁਖਬੀਰ ਸਿੰਘ ਬਾਦਲ ਨੇ ਕੀਤੇ ਹੋਏ ਬੱਜਰ ਗੁਨਾਹ ਕਬੂਲੇ

ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖ਼ਰ ਏ ਕੌਮ ਅਵਾਰਡ ਵਾਪਸ ਲੈਣ ਦਾ ਹੁਕਮ

ਬਲਬੀਰ ਸਿੰਘ ਬੱਬੀ

ਪਿਛਲੇ ਦਿਨਾਂ ਤੋਂ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨਾਲ ਸੰਬੰਧਿਤ ਮਾਮਲਾ ਜੋ ਚੱਲ ਰਿਹਾ ਸੀ ਅੱਜ ਉਸ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਕਾਰਵਾਈ ਸ਼ੁਰੂ ਹੋਈ। ਸਭ ਤੋਂ ਪਹਿਲਾਂ ਗਿਆਨੀ ਸੁਲਤਾਨ ਸਿੰਘ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੇ ਆਪਣੇ ਸ਼ੁਰੂਆਤੀ ਸ਼ਬਦ ਸੰਗਤਾਂ ਨਾਲ ਸਾਂਝੀ ਕੀਤੇ। ਉਸ ਤੋਂ ਬਾਅਦ ਜੱਥੇਦਾਰ ਰਘਵੀਰ ਸਿੰਘ ਹੋਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਗਈ ਧਾਰਮਿਕ ਸਜ਼ਾ ਬਾਰੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਕਿਹਾ ਕਿ 2015 ਔਰ 2015 ਤੋਂ ਬਾਅਦ ਜੋ ਵੀ ਵਰਤਾਰੇ ਵਾਪਰੇ ਉਹਨਾਂ ਸਾਰੇ ਵਰਤਾਰਿਆਂ ਦਾ ਫ਼ੈਸਲਾ ਅੱਜ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਉੱਤੇ ਸੰਗਤ ਦੇ ਸਨਮੁਖ ਰੱਖ ਕੇ ਕੀਤਾ ਜਾਣਾ ਹੈ। ਸਮੁੱਚਾ ਖਾਲਸਾ ਪੰਥ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲ ਨਿਗ੍ਹਾ ਟਿਕਾ ਕੇ ਬੈਠਾ ਹੋਇਆ। ਸਾਰੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਤੇ ਸਿੱਖ ਪੰਥ ਨੂੰ ਸਾਹਮਣੇ ਰੱਖ ਕੇ ਕੀਤੇ ਜਾਣਗੇ। ਗਿਆਨੀ ਰਘਵੀਰ ਸਿੰਘ ਹੋਰਾਂ ਨੇ ਕਿਹਾ ਕਿ ਸਿੱਖ ਪੰਥ ਉਸ ਵੇਲੇ ਵੀ ਦੁਵਿਧਾ ਵਿੱਚ ਆ ਗਿਆ ਜਦੋਂ ਇਸ ਤਖਤ ਉਤੇ ਕਾਬਜ਼ ਜਥੇਦਾਰਾਂ ਨੇ ਹੀ ਸਿਆਸੀ ਦਬਾਅ ਹੇਠ ਗਲਤ ਫੈਸਲੇ ਸ਼ੁਰੂ ਕਰ ਦਿੱਤੇ ਤੇ ਇਸ ਕਾਰਨ ਵੀ ਸੰਗਤਾਂ ਨਿਰਾਸ਼ ਸਨ।
ਉਹਨਾਂ ਨੇ ਅਗਲੀ ਸੁਣਵਾਈ ਲਈ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਦਾ ਨਾਮ ਬੋਲਿਆ ਤੇ ਅੱਗੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਾਂਗਰਸ ਤੋਂ ਬਾਅਦ 1997 ਵਿੱਚ ਜੋ ਅਕਾਲੀ ਦਲ ਦੀ ਸਰਕਾਰ ਬਣੀ ਜਿਸ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਉਹਨਾਂ ਸਮਿਆਂ ਵਿੱਚ ਹੋਏ ਧੱਕਿਆਂ ਤੇ ਪੁਲਿਸ ਮੁਖੀਆਂ ਨੂੰ ਅਧਿਕਾਰਾਂ ਤੋਂ ਇਲਾਵਾ ਪੰਜਾਬ ਵਿੱਚ ਕਾਲੇ ਦੌਰ ਦਰਮਿਆਨ ਪੁਲਿਸ ਦਾ ਧੱਕਾ, ਸ਼ਹੀਦ ਖਾਲੜਾ ਤੋਂ ਇਲਾਵਾ ਅਨੇਕਾਂ ਗੱਲਾਂ ਬਾਤਾਂ ਸਾਂਝੀਆਂ ਕਰਦਿਆਂ ਹੋਇਆਂ ਕਿਹਾ ਕਿ ਅਕਾਲੀ ਸਰਕਾਰ ਉੱਤੋਂ ਪੰਜਾਬ ਵਾਸੀਆਂ ਨੂੰ ਇਨਸਾਫ਼ ਦੀ ਉਮੀਦ ਸੀ ਪਰ ਇਹਨਾਂ ਨੇ ਬਹੁਤ ਗਲਤੀਆਂ ਕੀਤੀਆਂ, ਪੰਜਾਬ ਵਾਸੀਆਂ ਨੂੰ ਅਕਾਲੀ ਸਰਕਾਰ ਉੱਤੇ ਮਲਮ ਲਾਉਣ ਦੀ ਆਸ ਅਸੀਂ ਪਰ ਇਥੇ ਤਾਂ ਜ਼ਖ਼ਮ ਕੁਰੇਦੇ ਗਏ। ਗਿਆਨੀ ਹਰਪ੍ਰੀਤ ਸਿੰਘ ਨੇ ਸੌਦਾ ਸਾਧ ਮੌਕੇ ਜੋ ਝੜਪਾਂ ਘਟਨਾਵਾਂ ਵਾਪਰੀਆਂ ਉਨ੍ਹਾਂ ਦਾ ਵੀ ਜ਼ਿਕਰ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਇਹ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਨੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੰਨਦੇ ਹੋਇਆ ਸਭ ਕੁਝ ਸਹੀ ਤੇ ਸੱਚ ਰੱਖਣ ਦਾ ਯਤਨ ਕਰਾਂਗੇ। ਇਸ ਮਸਲੇ ਵਿੱਚ ਅਕਾਲ ਤਖਤ ਦੇ ਜਥੇਦਾਰਾਂ ਉੱਤੇ ਕਿਸੇ ਕਿਸਮ ਦਾ ਕੋਈ ਦਬਾਅ ਨਹੀਂ। ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹੋਈ ਪੇਸ਼ੀ ਮੌਕੇ ਸੁਖਬੀਰ ਸਿੰਘ ਬਾਦਲ ਵੀਲ੍ਹ ਚੇਅਰ ਉੱਤੇ ਬੈਠ ਕਿ ਇੱਥੇ ਪੁੱਜੇ ਕਿਉਂਕਿ ਉਹਨਾਂ ਦੇ ਪਿਛਲੇ ਦਿਨੀ ਸੱਟ ਲੱਗ ਗਈ ਸੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਵੀਲ੍ਹ ਚੇਅਰ ਉੱਤੇ ਬੈਠ ਕੇ ਆਏ।
ਗਿਆਨੀ ਰਘਬੀਰ ਸਿੰਘ ਨੇ ਜਦੋਂ ਇਸ ਸਜ਼ਾ ਦੇ ਸਬੰਧ ਵਿੱਚ ਕਾਰਵਾਈ ਕੀਤੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਮਾਈਕ ਸੁਖਬੀਰ ਸਿੰਘ ਬਾਦਲ ਨੂੰ ਫੜਾਇਆ ਤੇ ਨਾਲ ਹੀ ਹਦਾਇਤ ਕੀਤੀ ਕਿ ਜੋ ਵੀ ਸਵਾਲ ਤੁਹਾਨੂੰ ਪੁੱਛਿਆ ਜਾਵੇ ਉਸ ਦਾ ਸਹੀ ਜਵਾਬ ਹਾਂ ਤੇ ਨਾ ਵਿੱਚ ਦਿੱਤਾ ਜਾਵੇ।
ਪੰਥਕ ਮੁੱਦਿਆਂ ਜਿਹਨਾਂ ਕਾਰਨ ਹਜ਼ਾਰਾਂ ਸ਼ਹੀਦੀਆਂ ਹੋਈਆਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ, ਦੂਜਾ ਸਵਾਲ ਤੁਹਾਡੇ ਤੇ ਇਹ ਹੈ ਕਿ ਸਿੱਖਾਂ ਦਾ ਕੋਹ ਕੋਹ ਕੇ ਕਤਲ ਕਰਨ ਵਾਲੇ ਜਾਲਮ ਅਫਸਰਾਂ ਨੂੰ ਤਰੱਕੀਆਂ ਦੇਣੀਆਂ। ਤੁਹਾਡੇ ਤੇ ਹੈ ਕਿ ਤੁਸੀਂ ਸੌਦਾ ਸਾਧ ਨੂੰ ਮੁਆਫੀ ਦਿਵਾਉਦੇ ਹੋਵੇ ਬਿਨਾਂ ਕਿਸੇ ਦੇ ਮੰਗਣ ਤੋਂ ਜਿਵੇਂ ਤੁਸੀਂ ਜਥੇਦਾਰਾਂ ਨੂੰ ਆਪਣੀ ਸਰਕਾਰੀ ਰਿਹਾਇਸ਼ ਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟਾਂ ਵੀ ਨੇ ਔਰ ਸੰਗਤ ਦੇ ਵਿੱਚ ਚਰਚਾ ਵੀ ਹੈ ਪਰ ਉਥੇ ਉਹਨਾਂ ਨੂੰ ਕੋਈ ਚਿੱਠੀ ਦੇਣੀ ਤੇ ਸਰਸੇ ਵਾਲੇ ਸਾਧ ਨੂੰ ਮਾਫ ਕਰ ਦਿਓ ਉਹ ਤੁਸੀਂ ਗੁਨਾਹ ਕੀਤਾ।
ਜਥੇਦਾਰ ਸਾਹਿਬ ਵੱਲੋਂ ਕੀਤੇ ਜਾ ਰਹੇ ਸਵਾਲਾਂ ਦੇ ਜਵਾਬ ਦੇਣ ਮੌਕੇ ਸੁਖਬੀਰ ਸਿੰਘ ਬਾਦਲ ਨੇ ਸਾਰੇ ਗੁਨਾਹ ਕਬੂਲ ਦੇ ਹੋਏ ਕਿਹਾ ਕਿ ਸਰਕਾਰ ਮੌਕੇ ਸਾਡੇ ਕੋਲੋਂ ਭੁੱਲਾਂ ਹੋਈਆਂ ਹਨ। ਇਸ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਜਥੇਦਾਰ ਨੇ ਕਿਹਾ ਕਿ ਤੁਹਾਡੇ ਉੱਤੇ ਵੀ ਸੌਦਾ ਸਾਧ ਦੀ ਸਲਾਬਤਪੁਰੇ ਵਿੱਚ ਭਾਈ ਪੋਸ਼ਾਕ ਸਬੰਧੀ ਦੋਸ਼ ਲੱਗ ਰਹੇ ਹਨ ਤਾਂ ਚੰਦੂ ਮਾਜਰਾ ਨੇ ਕਿਹਾ ਕਿ ਮੇਰਾ ਇਹਨਾਂ ਦੋਸ਼ਾਂ ਨਾਲ ਕੋਈ ਸੰਬੰਧ ਨਹੀਂ ਜਿਸ ਉੱਤੇ ਜਥੇਦਾਰ ਨੇ ਕਿਹਾ ਕਿ ਉਸ ਵੇਲੇ ਅਖਬਾਰ ਹੀ ਬਿਆਨਾਂ ਵਿੱਚ ਤੁਸੀਂ ਸੋਧਾ ਸਾਧ ਦੀ ਪਰੋੜਤਾ ਕੀਤੀ ਹੈ ਤਾਂ ਚੰਦੂ ਮਾਜਰਾ ਛਿੱਥਾ ਜਿਹਾ ਪੈ ਗਿਆ। ਜਥੇਦਾਰ ਨੇ ਕਿਹਾ ਕਿ ਤੁਸੀਂ ਇੱਥੇ ਵੀ ਝੂਠ ਬੋਲ ਰਹੇ ਹੋ ਝੂਠ ਨਾ ਬੋਲੋ। ਇਸ ਮੌਕੇ ਦਲਜੀਤ ਸਿੰਘ ਚੀਮਾ ਜਿਸ ਨੇ ਅਕਾਲੀ ਦਲ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਜਦੋਂ ਉਸ ਦੀ ਵਾਰੀ ਆਈ ਤਾਂ ਉਹ ਗੋਲ਼ ਮੋਲ਼ ਜਿਹੀ ਗੱਲ ਕਰਦਾ ਇੱਥੇ ਵੀ ਨਜ਼ਰ ਆਇਆ। ਸੁਖਦੇਵ ਸਿੰਘ ਢੀਂਡਸਾ ਦੇ ਦੋਸ਼ ਦੀ ਗੱਲ ਕਰਦੇ ਹਾਂ ਜੱਥੇਦਾਰ ਨੇ ਕਿਹਾ ਕਿ ਤੁਹਾਡੇ ਉੱਤੇ ਦੋਸ਼ ਹੈ ਕਿ ਤੁਸੀਂ ਗਲਤ ਪੁਲਿਸ ਅਫਸਰਾਂ ਨੂੰ ਅਕਾਲੀ ਦਲ ਵਿੱਚ ਲਿਆ ਕੇ ਟਿਕਟਾਂ ਦਿੱਤੀਆਂ ਤੇ ਸਰਕਾਰ ਦਾ ਹਿੱਸਾ ਬਣਾਇਆ ਜਿਸ ਉੱਤੇ ਸੁਖਦੇਵ ਸਿੰਘ ਢੀਂਡਸਾ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ।
ਇਸ ਮੌਕੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਸ ਮੌਕੇ ਅਸੀਂ ਸਾਰੇ ਹੀ ਜਿੰਮੇਵਾਰ ਸੀ ਹੁਣ ਗੱਲ ਸੁਖਬੀਰ ਬਾਦਲ ਉੱਤੇ ਹੀ ਸੁੱਟੀ ਜਾ ਰਹੀ ਹੈ। ਬਿਕਰਮਜੀਤ ਸਿੰਘ ਮਜੀਠੀਆ ਨਹੀਂ ਕਿਹਾ ਕਿ ਮੈਂ ਕੈਬਨਿਟ ਵਿੱਚ ਰਿਹਾ ਹਾਂ ਪਰ ਇਹ ਜੋ ਫੈਸਲਿਆਂ ਦੀ ਚਰਚਾ ਹੋ ਰਹੀ ਹੈ ਉਹ ਕੈਬਨਿਟ ਵਿੱਚ ਨਹੀਂ ਵਿਚਾਰੇ ਗਏ ਮੈਂ ਫਿਰ ਵੀ ਮਾਫ਼ੀ ਚਾਹੁੰਦਾ ਹਾਂ ਕਿ ਮੈਂ ਉਸ ਵੇਲੇ ਇਹਨਾਂ ਫੈਸਲਿਆਂ ਵਿਰੁੱਧ ਨਹੀਂ ਬੋਲ ਸਕਿਆ। ਆਪਣੀ ਸਫਾਈ ਦੇ ਕੇ ਆਪਣੇ ਜੀਜਾ ਜੀ ਤੋਂ ਦੂਜੇ ਪਾਸੇ ਹੋ ਗਏ ਤੇ ਸੁਖਬੀਰ ਬਾਦਲ ਦੇ ਜੀਜੇ ਆਦੇਸ਼ ਪ੍ਰਤਾਪ ਕੈਰੋਂ ਨੇ ਵੀ ਆਪਣੇ ਆਪ ਨੂੰ ਇਹਨਾਂ ਤੋਂ ਦੂਰ ਹੀ ਰੱਖਿਆ।ਬੀਬੀ ਜਗੀਰ ਕੌਰ ਨੇ ਕਿਹਾ ਕਿ ਉਸ ਕੈਬਨਿਟ ਵਿੱਚ ਜੋ ਫੈਸਲੇ ਲਏ ਜਾਂਦੇ ਸਨ ਉਹ ਪਹਿਲਾਂ ਲੈ ਜਾਂਦੇ ਸਨ ਤੇ ਸਾਨੂੰ ਨਹੀਂ ਪੁੱਛਿਆ ਜਾਂਦਾ ਸੀ ਇਸ ਲਈ ਅਸੀਂ ਇਹਨਾਂ ਵਿੱਚ ਸ਼ਾਮਿਲ ਨਹੀਂ। ਸਰਨਜੀਤ ਸਿੰਘ ਢਿੱਲੋਂ ਨੇ ਵੀ ਇਸ ਮੌਕੇ ਆਪਣੀ ਸਫਾਈ ਵਿੱਚ ਕਿਹਾ ਕਿ ਮੈਂ ਇਸ ਵਿੱਚ ਸ਼ਾਮਿਲ ਨਹੀਂ। ਸਰਵਣ ਸਿੰਘ ਫਿਲੌਰ ਨੇ ਕਿਹਾ ਕਿ ਮੈਂ ਕੈਬਨਿਟ ਵਿੱਚ ਜਰੂਰ ਰਿਹਾ ਪਰ ਕੁਝ ਮਤਭੇਦਾਂ ਕਾਰਨ ਮੈਂ ਅਸਤੀਫਾ ਦੇ ਦਿੱਤਾ ਸੀ। ਮੌਜੂਦਾ ਸਮੇਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਸੀਂ ਸਾਰੇ ਹੀ ਇਹਨਾਂ ਮਾਮਲਿਆਂ ਵਿੱਚ ਦੋਸ਼ੀ ਹਾਂ। ਸੇਖੋ ਨੇ ਵੀ ਸੌਦਾ ਸਾਧ ਇਸ ਤੋਂ ਬਾਅਦ ਜੱਥੇਦਾਰਾਂ ਨੇ ਕਿਹਾ ਕਿ ਜੋ ਮੰਨੇ ਗਏ ਗੁਨਾਹ ਵਿੱਚ ਸ਼ਾਮਿਲ ਹਨ ਉਹ ਸੁਖਬੀਰ ਬਾਦਲ ਵਾਲੇ ਪਾਸੇ ਬੈਠ ਜਾਣ ਤੇ ਬਾਕੀ ਦੂਜੇ ਪਾਸੇ ਇਸ ਤਰ੍ਹਾਂ ਬਹੁਤੇ ਆਗੂ ਸੁਖਬੀਰ ਸਿੰਘ ਬਾਦਲ ਬੈਠਦੇ ਨਜ਼ਰ ਆਏ। ਅੱਜ ਪੇਸ਼ੀ ਮੌਕੇ ਬਹੁਤੇ ਅਕਾਲੀ ਆਗੂ ਪਛਾਣੇ ਹੀ ਨਹੀਂ ਜਾ ਰਹੇ ਸਨ ਕਿਉਂਕਿ ਸਭਨਾਂ ਨੇ ਹੀ ਦਾੜ੍ਹੀਆਂ ਖੋਲ੍ਹੀਆਂ ਹੋਈਆਂ ਸਨ ਤੇ ਗਲਾਂ ਵਿੱਚ ਚਿੱਟੇ ਪਰਨੇ ਪਾਏ ਹੋਏ ਸਨ।
ਅਕਾਲੀ ਆਗੂਆਂ ਦੀ ਪੁੱਛ ਪੜਤਾਲ ਤੋਂ ਬਾਅਦ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਜੈਕਟਿਵ ਮੈਂਬਰਾਂ ਦੀ ਵਾਰੀ ਆਈ ਤਾਂ ਐਗਜੈਕਟਿਵ ਕਮੇਟੀ ਮੈਂਬਰਾਂ ਨੇ ਕਿਹਾ ਕਿ ਅਸੀਂ ਵਿਰੋਧ ਕਰਦੇ ਰਹੇ ਪਰ ਸਾਡੀ ਕਿਸੇ ਨੇ ਸੁਣੀ ਨਹੀਂ।

ਜਥੇਦਾਰ ਰਘਵੀਰ ਸਿੰਘ ਨੇ ਸੁਣਾਇਆ ਤਨਖ਼ਾਹ ਦਾ ਫੈਸਲਾ

ਜੋ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਨਾਲ ਸਬੰਧਿਤ ਆਗੂਆਂ ਸਬੰਧੀ ਹੋਈ ਸੀ ਉਸ ਵਿੱਚ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਸਿੰਘ ਸਾਹਿਬਾਨਾਂ ਨੇ ਤਨਖਾਹ ਲਾਉਂਦਿਆਂ ਹੋਇਆਂ ਇਹਨਾਂ ਮੈਂਬਰਾਂ ਨੂੰ ਦੋ ਘੰਟੇ ਦਰਬਾਰ ਸਾਹਿਬ ਦੇ ਬਾਹਰ ਟਾਇਲਟ ਸਾਫ ਕਰਨ ਦੀ ਸਜ਼ਾ, ਭਾਂਡੇ ਮਾਂਜਣ ਦੀ ਸਜ਼ਾ ਕੀਰਤਨ ਕਰਨ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਜੋ ਸੱਟ ਲੱਗਣ ਕਾਰਨ ਠੀਕ ਨਹੀਂ ਉਹ ਦਰਬਾਰ ਸਾਹਿਬ ਦੇ ਬਾਹਰ ਦੋ ਘੰਟੇ ਬਰਸ਼ਾ ਫੜ ਕੇ ਸੇਵਾ ਨਿਭਾਉਣਗੇ ਇਸ ਤੋਂ ਇਲਾਵਾ ਗੁਰਦੁਆਰਾ ਸ਼੍ਰੀ ਮੁਕਤਸਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਵਿੱਚ ਵੀ ਇਹ ਸੇਵਾਵਾਂ ਕਰਨਗੇ। ਕੀਰਤਨ ਸੁਖਮਨੀ ਸਾਹਿਬ ਦੇ ਪਾਠ ਸੁਣਨ ਦੀ ਤਨਖ਼ਾਹ ਲਾਈ ਹੈ। ਬੀਬੀ ਜਗੀਰ ਕੌਰ ਸੁਖਦੇਵ ਸਿੰਘ ਬਿਕਰਮਜੀਤ ਸਿੰਘ ਮਜੀਠਾ ਆਦੇਸ਼ ਪ੍ਰਤਾਪ ਨੇ 12 ਤੋਂ ਇੱਕ ਵਜੇ ਤੱਕ ਵਾਸ਼ਰੂਮਾਂ ਦੀ ਸਫਾਈ ਸੇਵਾ ਕਰਨਗੇ। ਸੇਵਾ ਝਾੜੂ ਦੀ ਸੇਵਾ ਅਲੱਗ ਅਲੱਗ ਗੁਰਦੁਆਰਾ ਵਿੱਚ ਜਾ ਕੇ ਭਾਂਡੇ ਮਾਂਜਣ ਜੋੜੇ ਝਾੜਨ ਸਫਾਈ ਦੀ ਸੇਵਾ।
ਅਖੀਰ ਉੱਤੇ ਜਾ ਕੇ ਜਥੇਦਾਰ ਰਘਵੀਰ ਸਿੰਘ ਨੇ ਕਿਹਾ ਕਿ ਇਸ ਦੇ ਨਾਲ ਹੀ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਹਦਾਇਤ ਹੈ ਕਿ ਉਹ ਪਿੰਡਾਂ ਵਿੱਚ ਜਾ ਕੇ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕਰਨ ਇਹ ਭਰਤੀ ਬੋਗਸ ਨਾ ਹੋਵੇ। ਇਸ ਮੌਕੇ ਜਥੇਦਾਰ ਨੇ ਕਿਹਾ ਅਕਾਲੀ ਦਲ ਵਿੱਚ ਜੋ ਬਾਗ਼ੀ ਤੇ ਦਾਗੀ ਆਗੂ ਹਨ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪੋ ਆਪਣੇ ਚੁੱਲੇ ਸਮੇਟ ਕੇ ਇਕ ਦੂਜੇ ਵਿਰੁੱਧ ਬਿਆਨਬਾਜ਼ੀ ਬੰਦ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਵੱਲ ਧਿਆਨ ਦੇਣ ਸਾਰੀਆਂ ਅਹੁਦੇਦਾਰੀਆਂ ਭੰਗ ਕੀਤੀਆਂ ਜਾਣ ਇੱਕ ਦੂਜੇ ਨੂੰ ਨੀਵਾਂ ਨਾ ਦਿਖਾਇਆ ਜਾਵੇ।
ਇਸ ਮੀਟਿੰਗ ਦੇ ਵਿੱਚ ਸਭ ਤੋਂ ਵੱਡੀ ਤੇ ਦਿਲਚਸਪ ਗੱਲ ਇਹ ਰਹੀ ਕਿ ਪਿਛਲੇ ਸਮੇਂ ਦੇ ਵਿੱਚ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਫੱਖ਼ਰ ਏ ਐਵਾਰਡ ਦਿੱਤਾ ਗਿਆ ਸੀ ਉਹ ਹੁਣ ਵਾਪਸ ਲਿਆ ਜਾਵੇਗਾ। ਇਸ ਤਰ੍ਹਾਂ ਹੀ ਗਿਆਨੀ ਗੁਰਬਚਨ ਸਿੰਘ ਜੋ ਪਿਛਲੇ ਸਮੇਂ ਅਕਾਲ ਤਖਤ ਦੇ ਜਥੇਦਾਰ ਸਨ ਉਹਨਾਂ ਨੂੰ ਦਿੱਤੀਆਂ ਹੋਈਆਂ ਸਹੂਲਤਾਂ ਵਾਪਸ ਲਈਆਂ ਜਾਣ ਤੇ ਗਿਆਨੀ ਗੁਰਮੁਖ ਸਿੰਘ ਦੀ ਡਿਊਟੀ ਅੰਮ੍ਰਿਤਸਰ ਤੋਂ ਬਾਹਰ ਲਗਾਈ ਜਾਵੇ। ਸਾਧ ਨੂੰ ਮੁਆਫ ਕਰਨ ਸਬੰਧੀ ਜੋ ਗੁਰੂ ਕੀ ਗੋਲਕ ਵਿੱਚੋਂ 90 ਲੱਖ ਦੇ ਇਸ਼ਤਿਹਾਰ ਦਿੱਤੇ ਗਏ ਸਨ ਉਹ ਸੁਖਬੀਰ ਸਿੰਘ ਬਾਦਲ ਤੇ ਉਸ ਦੇ ਸਾਥੀ ਵਾਪਸ ਵਿਆਜ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਕਾਊਂਟ ਬਰਾਂਚ ਨੂੰ ਦੇਣਗੇ। ਹਰਵਿੰਦਰ ਸਿੰਘ ਸਰਨਾ ਨੂੰ ਵੀ ਅਕਾਲ ਤਖਤ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਹੈ ਕਿਉਂਕਿ ਜਦੋਂ ਇਹ ਘਟਨਾ ਕਰਮ ਚੱਲਿਆ ਸੀ ਤਾਂ ਉਹਨਾਂ ਨੇ ਗ਼ਲਤ ਬਿਆਨਬਾਜ਼ੀ ਕੀਤੀ ਸੀ। ਵਿਰਸਾ ਸਿੰਘ ਵਲਟੋਹਾ ਦੀ ਸਖਤ ਬਿਆਨਬਾਜ਼ੀ ਦਾ ਵੀ ਨੋਟਿਸ ਲਿਆ ਗਿਆ।
ਅਖੀਰ ਵਿੱਚ ਜਥੇਦਾਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਹੁਕਮ ਕੀਤਾ ਹੈ ਕਿ ਉਹ ਸਾਰੀ ਤਨਖਾਹ ਦੀ ਸੇਵਾ ਕਰਨ ਤੋਂ ਬਾਅਦ 11000 ਗੁਰੂ ਕੀ ਗੋਲਕ ਵਿੱਚ ਪਾਉਣ।