ਰਾਇਪੁਰ, 16 ਅਕਤੂਬਰ
ਛੱਤੀਸਗੜ੍ਹ ਦੇ ਰਾਇਪੁਰ ਰੇਲਵੇ ਸਟੇਸ਼ਨ ‘ਤੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੀ ਵਿਸ਼ੇਸ਼ ਰੇਲ ਗੱਡੀ ਵਿੱਚ ਧਮਾਕੇ ਕਾਰਨ ਚਾਰ ਜਵਾਨ ਫੱਟੜ ਹੋ ਗਏ। ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਰਾਇਪੁਰ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਰਾਏਪੁਰ ਰੇਲਵੇ ਸਟੇਸ਼ਨ ‘ਤੇ ਝਾਰਸੁਗੁੜਾ ਤੋਂ ਜੰਮੂ ਤਵੀ ਜਾ ਰਹੀ ਵਿਸ਼ੇਸ਼ ਰੇਲ ਗੱਡੀ ਵਿੱਚ ਸਾਮਾਨ ਰੱਖਣ ਦੌਰਾਨ ਧਮਾਕਾ ਹੋਇਆ।