ਲਹਿਰਾਗਾਗਾ,8 ਅਕਤੂਬਰ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲਹਿਰਾਗਾਗਾ ’ਚ ਰਿਲਾਇੰਸ ਪੰਪ ਅਤੇ ਛਾਜਲੀ ’ਚ ਸ਼ੈਲੋ ਗੁਦਾਮ ਅੱਗੇ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ਅੱਠਵੇਂ ਦਿਨ ’ਚ ਦਾਖਲ ਹੋ ਗਏ ਹਨ। ਛਾਜਲੀ ਧਰਨੇ ’ਚ ਜਸ਼ਨਦੀਪ ਕੌਰ ਪਿਸ਼ੌਰ ਨੇ ਸਕੂਲੋਂ ਛੁੱਟੀ ਹੋਣ ਕਰਕੇ ਲਗਾਤਾਰ ਲੋਕ ਪੱਖੀ ਗੀਤ ਪੇਸ਼ ਕਰਕੇ ਹਾਜ਼ਰੀਨ ਦਾ ਖੂਨ ਗਰਮਾਇਆ। ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭਟਾਲ, ਜਰਨਲ ਸਕੱਤਰ ਦਰਬਾਰ ਸਿੰਘ ਛਾਜਲਾ, ਬਹਾਲ ਸਿੰਘ ਢੀਂਡਸਾ, ਬਲਾਕ ਆਗੂ ਲੀਲਾ ਸਿੰਘ ਚੋਟੀਆਂ, ਮਾਸਟਰ ਗੁਰਚਰਨ ਸਿੰਘ ਖੋਖਰ, ਪੀ ਐੱਸ ਯੂ ਰੰਧਾਵਾ ਵੱਲੋ ਕੋਮਲ ਲਹਿਲ ਕਲਾਂ, ਪੁਸ਼ਪਿੰਦਰ ਮੂਨਕ, ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਗੋਪੀ ਗਿਰ ਕੱਲਰ ਭੈਣੀ ਨੇ ਵਿਚਾਰ ਸਾਂਝੇ ਕੀਤੇ। ਧਰਨਿਆਂ ਨੂੰ ਚਮਕੌਰ ਸਿੰਘ ਛਾਜਲਾ,ਬਿੱਕਰ ਸਿੰਘ ਖੋਖਰ ਕਲਾਂ, ਨਿਰਮਲ ਸਿੰਘ ਛਾਜਲੀਨੇ ਸੰਬੋਧਨ ਕੀਤਾ।