ਚੰਡੀਗੜ੍ਹ, 22 ਨਵੰਬਰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਦਿੱਲੀ ਪੁੱਜ ਗਏ ਹਨ। ਹਾਲੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਦੋਵਾਂ ਨੂੰ ਪਾਰਟੀ ਆਗੂਆਂ ਨੇ ਸੱਦਿਆ ਹੈ ਜਾਂ ਦੋਵੇਂ ਆਪ ਉਚ ਅਧਿਕਾਰੀਆਂ ਨੂੰ ਮਿਲਣ ਗਏ ਹਨ। ਇਸ ਤੋਂ ਪਹਿਲਾਂ ਸਿੱਧੂ ਨੇ ਲੁਧਿਆਣਾ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਹਮਣੇ ਹੀ ਆਪਣੀ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਕਿ ਕਾਂਗਰਸ ਰਾਜ ਵਿਚ ਅੱਜ 3500 ਰੁਪਏ ਰੇਤ ਦੀ ਟਰਾਲੀ ਮਿਲ ਰਹੀ ਹੈ ਜਦਕਿ ਉਹ ਕਿਸੇ ਵੀ ਹਾਲਤ ਵਿਚ ਰੇਤ ਦੀ ਟਰਾਲੀ 1000 ਰੁਪਏ ਤੋਂ ਵੱਧ ਵਿਕਣ ਨਹੀਂ ਦੇਣਗੇ।