ਚੰਡੀਗੜ• 8 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਸੰਸਦ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਪੰਜ-ਪੰਜ ਅਕਾਲੀ ਦਲ ਦੇ ਵਰਕਰਾਂ ਦੇ 100 ਜਥਿਆਂ ਨੇ ਮਾਨਯੋਗ ਗਵਰਨਰ ਪੰਜਾਬ ਨੂੰ ਮੰਗ ਪੱਤਰ ਸੋਪਿਆਂ ਅਤੇ 2 ਥਾਵਾਂ ਤੇ ਚੰਡੀਗੜ• ਪੁਲਿਸ ਵੱਲੋਂ ਲਾਏ ਨਾਕਿਆ ਨੂੰ ਤੋੜਕੇ ਗਵਰਨਰ ਹਾਊਸ ਨੇੜੇ ਆਖਿਰੀ ਨਾਕੇ ਤੇ ਪਹੁੰਚ ਕੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਗਵਰਨਰ ਪੰਜਾਬ ਨੂੰ ਦਿੱਤੇ ਮੰਗ ਪੱਤਰ ਵਿੱਚ ਰੱਖੇ ਮਸਲੇ ਮੀਡੀਆ ਅੱਗੇ ਨਾਹਰਿਆਂ ਵਿੱਚ ਵਰਤੀ ਅਵਾਜ਼ ਵਿੱਚ ਰੱਖੇ ਤੇ ਕਿਹਾ ਕਿ:-

ਸਮੁੱਚੇ ਪੰਜਾਬ ਦੇ ਆਮ ਲੋਕਾਂ ਤੇ ਖਾਸ ਤੌਰ ਤੇ ਕਾਂਗਰਸ ਪਾਰਟੀ ਅੰਦਰ ਮੁੱਖ ਮੰਤਰੀ ਪੰਜਾਬ ਵਿਰੁੱਧ ਬੇਵਿਸ਼ਵਾਸੀ ਪੈਦਾ ਹੋ ਗਈ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ।

ਜਹਿਰਿਲੀ ਸ਼ਰਾਬ ਬਣਾਉਣ ਵਾਲਾ ਮਟੀਰੀਅਲ ਈ.ਐਨ.ਏ ਕਿਥੋਂ ਆਇਆ, ਕਿਵੇਂ ਆਇਆ, ਕੋਣ ਲੈ ਕੇ ਆਇਆ , ਕਿੰਨੀ ਮਾਤਰਾ ਵਿੱਚ ਨਜ਼ਾਇਜ਼ ਸ਼ਰਾਬ ਤਿਆਰ ਹੋਈ ਤੇ ਇਸ ਗੋਰਖ ਧੰਦੇ ਦੀ ਕਮਾਈ ਕਿੰਨ•ਾ-ਕਿੰਨ•ਾ ਹੱਥਾਂ ਵਿਚ ਗਈ, ਕਿੰਨੀ ਰਿਕਵਰੀ ਹੋਈ। ਇਹ ਸਭ ਤੱਥ ਤੇ ਸੱੱਚ ਸਾਹਮਣੇ ਲਿਆਉਣ ਲਈ ਕੇਂਦਰ ਸਰਕਾਰ ਦੇ ਇੰਨਫੋਰਸਮੈਂਟ ਡਾਇਰਕੋਰੇਟ ਵੱਲੋਂ ਫਾਈਲ ਮੰਗਣ ਤੋਂ ਨਾਂਹ ਕਿਉ ਹੋਈ? ਇਹ ਸਾਰਾ ਭੇਦ ਤੇ ਸੱਚ ਸਾਹਮਣੇ ਲਿਆਉਣ ਲਈ ਮਾਨਯੋਗ ਰਾਜਪਾਲ ਜੀ, ਪੰਜਾਬ ਤਰੁੰਤ ਫਾਈਲ ਈ.ਡੀ ਹਵਾਲੇ ਕਰਨ ਲਈ ਪੰਜਾਬ ਸਰਕਾਰ ਨੂੰ ਹਦਾਇਤ ਜਾਰੀ ਕਰਨ ਅਤੇ ਸਾਰੇ ਘਟਨਾਕ੍ਰਮ ਲਈ ਜਿੰਮੇਵਾਰ ਲੋਕਾਂ ਨੂੰ ਸ਼ਜਾਵਾਂ ਦਿਵਾਉਣ ਦੀ ਅਤੇ ਪੁਸ਼ਤਪਨਾਹੀ ਕਰਨ ਵਾਲਿਆਂ  ਲਈ ਉੱਚ ਪੱਧਰੀ ਅਦਾਲਤੀ ਜਾਂਚ ਹੋਵੇ।

ਉਨ•ਾਂ ਕਿਹਾ ਕਿ ਸਾਡਾ ਇਹ ਦੋਸ਼ ਹੈ ਕਿ:–

1. ਜੇਕਰ ਰਾਜਪੁਰਾ ਨੇੜੇ ਨਜ਼ਾਇਜ਼ ਸ਼ਰਾਬ ਬਣਾਉਣ ਵਾਲੇ ਗੁਨਾਹਗਾਰਾਂ ਦੇ ਦਸਤਾਵੇਜ਼ ਈ.ਡੀ ਨੂੰ ਸੋਪੇਂ ਹੁੰਦੇ ਤਾਂ 100 ਤੋਂ ਵੱਧ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਸਨ।

2. ਰਾਜਪੁਰਾ ਨੇੜੇ ਲੰਬੇ ਸਮੇਂ ਤੋਂ ਚੱਲ ਰਹੀ ਫੈਕਟਰੀ ਤੋਂ ਹੋ ਰਹੀ ਕਮਾਈ ਜਿਸ ਵਿੱਚੋਂ ਘੱਟ-ਘੱਟ 1000 ਕਰੋੜ ਰੁਪਏ ਅਤੇਂ ਬਾਕੀ ਇਸੇ ਤਰ•ਾਂ ਕਈ ਹੋਰ ਥਾਵਾਂ ਤੋਂ ਹੋ  ਰਹੇ ਸ਼ਰਾਬ ਤੇ ਰੇਤ ਬਜਰੀ ਦੇ ਕਾਲੇ ਧੰੰਦੇ ਤੋਂ ਕੁੱਲ 2000 ਕਰੋੜ ਰੁਪਏ ਤੋਂ ਵੱਧ ਪੈਸੇ ਸੋਨੀਆਂ ਗਾਂਧੀ ਨੂੰ ਭੇਜੇ ਗਏ ਇਹ ਜਾਂਚ ਜੇ ਕਰ ਈ.ਡੀ ਕਰੇਗੀ ਤਾਂ ਕਾਂਗਰਸ ਨੂੰ ਨਮੋਸ਼ੀ ਹੋਵੇਗੀ।

3. ਕਾਂਗਰਸ ਤੇ ਮੰਤਰੀਆਂ ਵੱਲੋਂ ਲੋਕਾਂ ਦੀਆਂ ਜਾਇਦਾਦਾਂ ਤੇ ਸ਼ਰੇਆਮ  ਕਬਜ਼ੇ ਹੋ ਰਹੇ ਹਨ ਤੇ ਮਹਿਕਮਿਆਂ ਨਾਲ ਮਿਲਕੇ ਬਹੁਤ ਸਾਰੇ ਕਾਂਗਰਸੀ ਵਜ਼ੀਰ ਜਮੀਨ ਹੜੱਪਣ ਵਿੱਚ ਲਗੇ ਹੋਏ ਹਨ । ਤਾਜਾ ਮਸਲਾ ਮੋਹਾਲੀ ਦੇ ਪਿੰਡ ਬੜੀ ਵਿੱਚ ਪੰਚਾਇਤੀ ਜਮੀਨ ਧੱਕੇ ਨਾਲ ਪੰਚਾਇਤ ਮੈਂਬਰਾਂ ਤੋਂ ਦਸਤਖਤ ਕਰਵਾਉਣ ਲਈ ਦਬਾਅ ਪਇਆ ਜਾ ਰਿਹਾ ਹੈ ਤਾਂ ਕਿ ਕਰੋੜਾ ਦੀ ਜਮੀਨ ਕਾਂਗਰਸੀ ਮੰਤਰੀ ਆਪਣੇ ਚਹੇਤਿਆਂ ਨੂੰ ਕੋਡੀਆ ਦੇ ਭਾਅ ਦਿਵਾ ਸਕਣ।

4. ਲਾਹਣ ਦੀਆਂ ਭੱਠੀਆਂ ਫੜਕੇ ਅੱਖੀ ਘੱਟਾ ਪਾਉਣ ਦੀ ਥਾਂ ਕੈਮੀਕਲ  ਭੇਜਣ ਵਾਲੇ, ਬਣਉਣ  ਵਾਲੇ ਤੇ ਇਸ ਗੋਰਖ ਧੰਦੇ ਦੀ ਪੁਸ਼ਤਪਨਾਹੀ ਕਰਨ ਵਾਲੇ ਲੋਕਾਂ ਤੇ 302 ਦੇ ਕਸੇ ਦਰਜ ਹੋਣ ਅਤੇ ਇਹਨਾਂ ਦੋਸ਼ੀਆਂ ਦੀ ਲਿਸਟ ਮੁੱਖ ਸਕੱਤਰ ਵੱਲੋਂ ਉਸ ਸਮੇ ਪੰਜਾਬ ਦੇ ਕੈਬਨਿਟ ਦੀ ਮੀਟਿੰਗ ਵਿੱਚ ਰੱਖੇ ਨੋਟ ਤੋਂ ਹਾਸਲ ਹੋ ਸਕਦੀ ਹੈ। ਇਸ ਦੀ ਮਿਸਾਲ ਵੀ ਸ. ਸਮਸ਼ੇਰ ਸਿੰਘ ਦੂਲੋਂ ਵੱਲੋਂ ਭੇਜੀ ਗਈ ਚਿੱਠੀ ਵਿੱਚ ਮਿਲ ਸਕਦੀ ਹੈ।

5. ਉਨ•ਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮਾਰਕਾ ਸ਼ਰਾਬ ਨੂੰ ਲਾਇਸੈਂਸ ਕਦੋਂ ਮਿਲਿਆ, ਕਿਸ ਨੇ ਦਿੱਤਾ ਇਸ ਦੀ ਵੀ ਜਾਂਚ ਹੋਵੇ।