ਬੰਗਲੁਰੂ: ਭਾਰਤ ਦਾ ਮਿਸ਼ਨ ‘ਚੰਦਰਯਾਨ-3’ ਅੱਜ ਚੰਨ ਦੇ ਗ੍ਰਹਿ ਪੰਧ ਵਿੱਚ ਸਫਲਤਾਪੂਰਵਕ ਸਥਾਪਤ ਹੋ ਗਿਆ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਇਹ ਜਾਣਕਾਰੀ ਦਿੱਤੀ। ਕੌਮੀ ਪੁਲਾੜ ਏਜੰਸੀ ਨੇ ਇਕ ਟਵੀਟ ਵਿੱਚ ਕਿਹਾ ਕਿ ਜ਼ਰੂਰੀ ਪ੍ਰਕਿਰਿਆ ਇੱਥੇ ਸਥਿਤ ਇਸਰੋ ਕੇਂਦਰ ਤੋਂ ਨਿਰਦੇਸ਼ਿਤ ਕੀਤੀ ਗਈ। ਇਸ ਨੇ ਕਿਹਾ, ‘‘ਚੰਦਰਯਾਨ-3 ਸਫਲਤਾਪੂਰਵਕ ਚੰਨ ਦੇ ਗ੍ਰਹਿ ਪੰਧ ਵਿੱਚ ਸਥਾਪਤ ਹੋ ਗਿਆ ਹੈ।’’