ਚੰਡੀਗੜ੍ਹ, 11 ਅਕਤੂਬਰ
ਸਟੂਡੈਂਟਸ ਆਫ ਪੰਜਾਬ ਯੂਨੀਵਰਸਿਟੀ (ਸੋਪੂ) ਦੇ ਸਾਬਕਾ ਪ੍ਰਧਾਨ ਗੁਲਾਲ ਸਿੰਘ ਬਰਾੜ ਨੂੰ ਦੇਰ ਰਾਤ ਇੰਡਸਟਰੀਅਲ ਏਰੀਆ ਵਿਖੇ ਰਾਤ 12.30 ਵਜੇ ਨਾਈਟ ਕਲੱਬ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਪੀਜੀਆਈ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਨੇ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਗੁਰਲਾਲ ਜਦੋਂ ਗੱਡੀ ਵਿੱਚ ਬੈਠ ਕੇ ਜਾਣ ਲੱਗਾ ਤਾਂ ਹਮਲਾਵਰਾਂ ਵੱਲੋਂ ਉਸ ’ਤੇ 7-8 ਫਾਇਰ ਕੀਤੇ ਗਏ।