ਚੰਡੀਗੜ੍ਹ, 14 ਜਨਵਰੀ

ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੇ 1,834 ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵਲੋਂ ਜਾਰੀ ਸੂਚਨਾ ਅਨੁਸਾਰ ਚੰਡੀਗੜ੍ਹ ਵਿਚ ਪਿਛਲੇ ਹਫ਼ਤੇ ਤੋਂ ਕੋਵਿਡ-19 ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਵੇਲੇ ਯੂਟੀ ਵਿਚ ਐਕਟਿਵ ਕੇਸ 7,257 ਹਨ। ਇਥੇ ਕਰੋਨਾ ਕਾਰਨ ਦੋ ਹੋਰ ਮੌਤਾਂ ਹੋਈਆਂ ਹਨ ਜਿਸ ਵਿਚ 44 ਸਾਲਾ ਵਿਅਕਤੀ ਸ਼ਾਮਲ ਹੈ ਜੋ ਸ਼ੂਗਰ ਦਾ ਮਰੀਜ਼ ਸੀ ਅਤੇ ਗੁਰਦਿਆਂ ਦੀ ਸਮੱਸਿਆ ਤੋਂ ਪੀੜਤ ਸੀ। ਇਸ ਤੋਂ ਇਲਾਵਾ 50 ਸਾਲਾ ਔਰਤ ਦੀ ਮੌਤ ਹੋ ਗਈ ਜਿਸ ਨੂੰ ਕਰੋਨਾ ਡੋਜ਼ ਲੱਗੀ ਹੋਈ ਸੀ। ਚੰਡੀਗੜ੍ਹ ਵਿਚ ਕਰੋਨਾ ਕਾਰਨ ਹੁਣ ਤਕ 1,086 ਮੌਤਾਂ ਹੋ ਚੁੱਕੀਆਂ ਹਨ।