ਪੰਜਾਬੀ ਗਾਇਕੀ ਅਤੇ ਅਦਾਕਾਰੀ ਦੇ ਖ਼ੇਤਰ ਵਿੱਚ ਸਾਂਤ ਸੁਭਾਅ ਦੇ ਮਾਲਿਕ ਅਮਰਿੰਦਰ ਗਿੱਲ ਦੀ ਇਸ ਖ਼ੇਤਰ ਵਿੱਚ ਆਪਣੀ ਵੱਖਰੀ ਪਛਾਣ ਹੈ।ਅਮਰਿੰਦਰ ਗਿੱਲ ਹਮੇਸ਼ਾ ਹੀ ਕਿਸੇ ਅੱਲਗ ਅਤੇ ਸ਼ੰਜੀਦਾ ਵਿਸ਼ੇ ਦੀਆਂ ਫ਼ਿਲਮਾਂ ਨਾਲ ਲੋਕਾਂ ਦੇ ਵਿੱਚ ਆਉਦਾ ਰਿਹਾ ਹੈ।ਇਸ ਸਮੇ ਉਸਦੀ ਫ਼ਿਲਮ ‘ ਚੱਲ ਮੇਰਾ ਪੁੱਤ’ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਇਸ ਫ਼ਿਲਮ ਵਿੱਚ ਚੜਦੇ ਅਤੇ ਲਹਿੰਦੇ ਪੰਜਾਬ ਦੇ ਕਲਾਕਾਰ ਆਪਣੀ ਅਦਾਕਾਰੀ ਪੇਸ਼ ਕਰਦੇ ਨਜ਼ਰ ਆਉਣਗੇ।ਇਸ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ ਅਤੇ ਪ੍ਰੋਡਿਊਸਰ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਹਨ।
26 ਜੁਲਾਈ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ ਨਾਲ ਸਿੰਮੀ ਚਾਹਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।ਅਮਰਿੰਦਰ ਗਿੱਲ ਨੇ ਇਸ ਫ਼ਿਲਮ ਵਿੱਚ ਪੰਜਾਬ ਤੋਂ ਵਿਸੇਸ਼ ਗਏ ਪੰਜਾਬੀ ਨੋਜਵਾਨ ਦੁਆਰਾ ਉੱਥੇ ਪੱਕੇ ਹੋਣ ਲਈ ਕੀਤੀ ਜਾਂਦ ਿਜੱਦੋ ਜਹਿਦ ਨੂੰ ਦਿਖਾਇਆ ਹੈ।ਅਮਰਿੰਦਰ ਗਿੱਲ ਅਨੁਸਾਰ ਇਹ ਫ਼ਿਲਮ ਚੜਦੇ ਅਤੇ ਲਹਿੰਦੇ ਪੰਜਾਬ ਵਿੱਚ ਸਾਂਝ ਦਾ ਪ੍ਰਤੀਕ ਬਣੇਗੀ।26 ਜੁਲਾਈ ਨੂੰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਦਰਸ਼ਕਾਂ ਦੀਆਂ ਉਮੀਦਾਂ ‘ਤੇ ਕਿੰਨਾ ਖਰਾ ਉਤਰਦੀ ਹੈ।