ਅਹਿਮਦਾਬਾਦ, 4 ਮਾਰਚ

ਇੰਗਲੈਂਡ ਖ਼ਿਲਾਫ਼ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਦੀ ਸਮਾਪਤੀ ਤੱਕ ਭਾਰਤ ਨੇ ਪਹਿਲੀ ਪਾਰੀ ਵਿੱਚ ਇੱਕ ਵਿਕਟ ਗੁਆ ਕੇ 24 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅੱਠ ਅਤੇ ਚੇਤੇਸ਼ਵਰ ਪੁਜਾਰਾ 15 ਦੌੜਾਂ ਬਣਾ ਕੇ ਕ੍ਰੀਜ਼ ’ਤੇ ਸਨ। ਓਪਨਰ ਸ਼ੁਬਮਨ ਗਿੱਲ ਖਤਾ ਖੋਲ੍ਹੇ ਬਗ਼ੈਰ ਪੈਵੇਲੀਅਨ ਪਰਤ ਗਿਆ। ਇਸ ਤੋਂ ਪਹਿਲਾਂ ਇੰਗਲੈਂਡ ਦੀ ਪਹਿਲੀ ਪਾਰੀ 205 ਦੌੜਾਂ ’ਤੇ ਨਿੱਬੜ ਗਈ। ਭਾਰਤ ਵੱਲੋਂ ਅਕਸ਼ਰ ਪਟੇਲ ਨੇ 4 ਤੇ ਰਵੀਚੰਦਰਨ ਅਸ਼ਿਵਨ ਨੇ ਤਿੰਨ ਵਿਕਟਾਂ ਲਈਆਂ। ਮੁਹੰਮਦ ਸਿਰਾਜ ਨੂੰ ਦੋ ਤੇ ਵਾਸ਼ਿੰਗਟਨ ਸੁੰਦਰ ਨੂੰ ਇਕ ਵਿਕਟ ਮਿਲੀ।