ਮੋਗਾ, 1 ਅਗਸਤ

ਇਥੇ ਥਾਣਾ ਸਦਰ ਅਧੀਨ ਪਿੰਡ ਚੋਟੀਆਂ ਕਲਾਂ ਵਿਖੇ ਹਾਕਮ ਧਿਰ ਦੇ ਹਲਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਵੱਲੋਂ ਰੱਖਿਆ ਗਿਆ ਨੀਂਹ ਪੱਥਰ ਸ਼ਰਾਰਤੀ ਅਨਸਰਾਂ ਨੇ 12 ਘੰਟੇ ਵਿਚ ਹੀ ਢਹਿ ਢੇਰੀ ਕਰ ਦਿੱਤਾ। ਥਾਣਾ ਸਦਰ ਮੁਖੀ ਕਰਮਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਰਮਿੰਦਰ ਕੌਰ ਪੰਚ ਦੀ ਸ਼ਿਕਾਇਤ ਉੱਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ 434 ਆਈਪੀਸੀ ਤਹਿਤ ਕੇਸ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਮੁਤਾਬਕ ਪਿੰਡ ਚੋਟੀਆਂ ਕਲਾਂ ਵਿਖੇ 30 ਜੁਲਾਈ ਨੂੰ ਹਾਕਮ ਧਿਰ ਦੇ ਹਲਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੇ ਪ੍ਰਇਮਰੀ ਸਕੂਲ ਵਿਖੇ ਨਵੇ ਬਣਾਉਣ ਜਾ ਰਹੇ ਆਂਗਣਵਾੜੀ ਸੈਟਰ ਅਤੇ ਪ੍ਰਾਇਮਰੀ ਸਕੂਲ ਦਿੱਖ ਬਦਲਣ ਲਈ ਮਿਲੀ ਗਰਾਂਟ ਜੋ ਮਨਰੇਗਾ ਸਕੀਮ ਤਹਿਤ ਬਣ ਰਹੀ ਹੈ। ਇਸ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ 30 ਜੁਲਾਈ ਦੀ ਰਾਤ ਨੂੰ ਇਹ ਨੀਂਹ ਪੱਥਰ ਕਿਸੇ ਨੇ ਤੋੜ ਦਿੱਤਾ।