ਨਵੀਂ ਦਿੱਲੀ, 24 ਮਾਰਚ

ਚੀਨ ਦੇ ਵਿਦੇੇਸ਼ ਮੰਤਰੀ ਵੈਂਗ ਯੀ ਅਣਐਲਾਨੀ ਫੇਰੀ ਤਹਿਤ ਅੱਜ ਭਾਰਤ ਪੁੱਜ ਗਏ ਹਨ। ਉਹ ਕਾਬੁਲ ਤੋਂ ਨਵੀਂ ਦਿੱਲੀ ਆਏ ਹਨ। ਆਪਣੀ ਇਸ ਫੇਰੀ ਦੌਰਾਨ ਵੈਂਗ ਯੀ ਸ਼ੁੱਕਰਵਾਰ ਸਵੇਰੇ ਆਪਣੇ ਭਾਰਤੀ ਹਮਰੁਤਬਾ ਐੱਸ.ਜੈਸ਼ੰਕਰ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਮਿਲਣਗੇ। ਦੋਵਾਂ ਮੁਲਕਾਂ ਦਰਮਿਆਨ ਪੂਰਬੀ ਲੱਦਾਖ ਵਿੱਚ ਪਿਛਲੇ ਦੋ ਸਾਲਾਂ ਤੋਂ ਰਿਸ਼ਤਿਆਂ ਵਿਚ ਜਾਰੀ ਤਲਖੀ ਦਰਮਿਆਨ ਕਿਸੇ ਚੀਨੀ ਆਗੂ ਦੀ ਇਹ ਪਹਿਲੀ ਉੱਚ ਪੱਧਰੀ ਫੇਰੀ ਹੈ।