ਸਿੱਖਿਅਕ ਅਤੇ ਕਾਢਕਾਰ ਸੋਨਮ ਵਾਂਗਚੁੱਕ ਵੱਲੋਂ ਲੋਕਾਂ ਨੂੰ ਚੀਨੀ ਚੀਜ਼ਾਂ ਦਾ ਬਾਈਕਾਟ ਕਰਨ ਦੀ ਅਪੀਲ ਕਰਨ ਤੋਂ ਬਾਅਦ ਆਨਲਾਈਨ ਨਵਾਂ ਰੌਲਾ ਪੈ ਗਿਆ ਹੈ। ਸਮਾਰਟਫੋਨ ਅਤੇ ਟਿੱਕ ਟੌਕ ਤੋਂ ਲਾਂਭੇ ਹੋ ਕੇ ਉਹ ਲੋਕਾਂ ਨੂੰ ਭਾਰਤ ਅਤੇ ਚੀਨ ਵਿਚਾਲੇ ਵਧ ਰਹੇ ਤਣਾਅ ਨੂੰ ਵੱਖਰੇ ਤਰੀਕੇ ਨਾਲ ਦੇਖਣ ਲਈ ਆਖ ਰਹੇ ਹਨ।

ਫਿਲਮ ‘3 ਇਡੀਅਟਸ’ ਵਿੱਚ ਆਮਿਰ ਖਾਨ ਦੇ ਫੁੰਨਸੁਕ ਵਾਂਗੜੂ ਦੀ ਭੂਮਿਕਾ ਨੂੰ ਪ੍ਰੇਰਿਤ ਕਰਨ ਵਾਲੇ ਵਾਂਗਚੁੱਕ ਦੀ ਹਾਲ ਹੀ ਵਿਚ ‘ਚਾਈਨਾ ਕੋ ਜਵਾਬ ਸੈਨਾ ਦੇਗੀ ਬੁਲੇਟ ਸੇ’, ‘ਨਾਗਰਿਕ ਦੇਂਗੇ ਵਾਲੇਟ ਸੇ’ ਸਿਰਲੇਖ ਹੇਠ ਯੂਟਿਊਬ ਵੀਡੀਓ ਜਾਰੀ ਹੋਈ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਲੋਕ ਕਿਵੇਂ ਮੌਜੂਦਾ ਹਾਲਾਤ ਵਿੱਚ ਦੇਸ਼ ਦੀ ਮਦਦ ਕਰ ਸਕਦੇ ਹਨ। ਉਹ ਸਰਹੱਦ ’ਤੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਬਾਰੇ ਗੱਲ ਕਰਦਾ ਹੈ। ਉਹ ਵੀਡੀਓ ਵਿੱਚ ਮੁੱਖ ਤੌਰ ’ਤੇ ਭਾਰਤੀ ਨਾਗਰਿਕਾਂ ਦੀਆਂ ਜ਼ਿੰਮੇਵਾਰੀਆਂ ਅਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦੌਰਾਨ ਨਾਗਰਿਕ ਭਾਰਤ ਦੀ ਕਿਵੇਂ ਮਦਦ ਕਰ ਸਕਦੇ ਹਨ ਬਾਰੇ ਗੱਲ ਕਰਦਾ ਹੈ। ਉਹ ਕਹਿੰਦਾ ਹੈ, ‘‘ ਜਦੋਂ ਸਰਹੱਦ ’ਤੇ ਤਣਾਅ ਹੁੰਦਾ ਹੈ ਤਾਂ ਤੁਹਾਡੇ ਅਤੇ ਮੇਰੇ ਵਰਗੇ ਨਾਗਰਿਕ ਰਾਤ ਨੂੰ ਇਹ ਸੋਚ ਕੇ ਆਰਾਮ ਨਾਲ ਸੌਂ ਜਾਂਦੇ ਹਨ ਕਿ ਫੌਜ ਇਸ ਦਾ ਜਵਾਬ ਦੇਵੇਗੀ।’’ ਉਹ ਕਹਿੰਦਾ ਹੈ ਕਿ ਇਸ ਵਾਰ ਭਾਰਤ ਕੀ ਬੁਲੇਟ ਪਾਵਰ ਤੋਂ ਵਧ ਵਾਲੇਟ(ਪੈਸੇ)ਦੀ ਤਾਕਤ ਵਧੇਰੇ ਕੰਮ ਆਏਗੀ। ਉਸ ਦਾ ਕਹਿਣਾ ਹੈ ਕਿ ਨਾਗਰਿਕਾਂ ਵੱਲੋਂ ਜਿਹੜਾ ਚੀਨੀ ਸਾਮਾਨ ਖਰੀਦਿਆ ਜਾਂਦਾ ਹੈ ਉਸ ਤੋਂ ਪ੍ਰਾਪਤ ਪੈਸੇ ਦਾ ਇਸਤੇਮਾਲ ਚੀਨ ਹਥਿਆਰ ਖਰੀਦਣ ਅਤੇ ਸਾਡੇ ਖਿਲਾਫ਼ ਕਰਦਾ ਹੈ। ਇਸ ਲਈ ਚੀਨੀ ਸਾਮਾਨ ਦਾ ਬਾਈਕਾਟ ਕੀਤਾ ਜਾਵੇ ਤੇ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ ਜਾਵੇ।