ਵਾਸ਼ਿੰਗਟਨ, 21 ਮਾਰਚ

ਵ੍ਹਾਈਟ ਹਾਊਸ ਨੇ ਉਸ ਰਿਪੋਰਟ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕਾ ਨੇ ਪਿਛਲੇ ਸਾਲ ਭਾਰਤੀ ਫੌਜ ਨੂੰ ਮਹੱਤਵਪੂਰਨ ਖੁਫੀਆ ਜਾਣਕਾਰੀ ਮੁਹੱਈਆ ਕਰਵਾਈ ਸੀ, ਜਿਸ ਨਾਲ ਉਸ ਨੂੰ ਚੀਨੀ ਘੁਸਪੈਠ ਨੂੰ ਸਫਲਤਾਪੂਰਵਕ ਨਜਿੱਠਣ ਵਿੱਚ ਮਦਦ ਮਿਲੀ। ਵ੍ਹਾਈਟ ਹਾਊਸ ‘ਚ ਰਣਨੀਤਕ ਸੰਚਾਰ ਲਈ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਕੋਆਰਡੀਨੇਟਰ ਜੌਹਨ ਕਿਰਬੀ ਨੇ ਇਸ ਖ਼ਬਰ ਬਾਰੇ ਪੁੱਛੇ ਜਾਣ ‘ਤੇ ਇੱਥੇ ਰੋਜ਼ਾਨਾ ਪੱਤਰਕਾਰ ਸੰਮੇਲਨ ‘ਚ ਕਿਹਾ, ‘’ਨਹੀਂ, ਮੈਂ ਇਸ ਦੀ ਪੁਸ਼ਟੀ ਨਹੀਂ ਕਰ ਸਕਦਾ।’’