ਚੇਨਈ, 27 ਜਨਵਰੀ

ਕਪਤਾਨ ਜੋ ਰੂਟ ਸਮੇਤ ਇੰਗਲੈਂਡ ਦੀ ਕ੍ਰਿਕਟ ਟੀਮ ਦੇ ਮੈਂਬਰ ਭਾਰਤ ਖ਼ਿਲਾਫ਼ ਚਾਰ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਦੋ ਟੈਸਟ ਮੈਚਾਂ ਲਈ ਬੁੱਧਵਾਰ ਨੂੰ ਇਥੇ ਪਹੁੰਚੇ। ਹਵਾਈ ਅੱਡੇ ਦੇ ਸੂਤਰਾਂ ਨੇ ਕਿਹਾ ਕਿ ਭਾਰਤ ਦੇ ਕੁੱਝ ਖਿਡਾਰੀ ਅਤੇ ਹੋਰ ਅਮਲਾ ਵੀ ਇਥੇ ਪਹੁੰਚੇ ਚੁੱਕਿਆ ਹੈ। ਰੂਟ ਅਤੇ ਉਸ ਦੀ ਟੀਮ ਸ੍ਰੀਲੰਕਾ ਤੋਂ ਸਵੇਰੇ ਇਥੇ ਵਜੇ ਪਹੁੰਚੇ ਅਤੇ ਸਿੱਧੇ ਹੋਟਲ ਗਏ, ਜਿੱਥੇ ਦੋਵਾਂ ਟੀਮਾਂ ਲਈ ਬਾਇਓ ਬੱਬਲ ਬਣਾਇਆ ਗਿਆ ਹੈ।