ਓਟਵਾ, 15 ਜੂਨ : ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲ ਤੇ ਐਨਡੀਪੀ ਵੋਟਰਾਂ ਦਾ ਮੰਨਣਾ ਹੈ ਕਿ ਫੈਡਰਲ ਕੰਜ਼ਰਵੇਟਿਵ ਪਾਰਟੀ ਲਈ ਜੀਨ ਚਾਰੈਸਟ ਜਾਂ ਪੈਟ੍ਰਿਕ ਬ੍ਰਾਊਨ ਵਧੇਰੇ ਵਧੀਆ ਆਗੂ ਬਣ ਸਕਦੇ ਹਨ।
ਲੈਜਰ ਵੱਲੋਂ ਜਾਰੀ ਕੀਤੇ ਗਏ ਰਿਸਰਚ ਸਬੰਧੀ ਡਾਟਾ ਤੋਂ ਇਹ ਅੰਕੜੇ ਸਾਹਮਣੇ ਆਏ। ਆਨਲਾਈਨ ਕੀਤੇ ਗਏ ਸਰਵੇਖਣ ਵਿੱਚ 1528 ਲੋਕਾਂ ਦੇ ਕੰਪਿਊਟਰ ਅਧਾਰਤ ਵੈੱਬ ਇੰਟਰਵਿਊਇੰਗ ਤਕਨਾਲੋਜੀ ਨਾਲ ਇੰਟਰਵਿਊ ਲੈਣ ਤੋਂ ਬਾਅਦ ਇਹ ਅੰਕੜੇ ਸਾਹਮਣੇ ਆਏ। ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਤੋਂ ਪੁੱਛਿਆ ਗਿਆ ਕਿ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਦੌੜ ਵਿੱਚ ਖੜ੍ਹੇ ਛੇ ਉਮੀਦਵਾਰਾਂ ਵਿੱਚੋਂ ਕਿਹੜਾ ਪਾਰਟੀ ਲਈ ਬਿਹਤਰੀਨ ਰਹੇਗਾ? ਪਾਰਟੀ ਵੱਲੋਂ 10 ਸਤੰਬਰ ਨੂੰ ਆਪਣੇ ਨਵੇਂ ਆਗੂ ਦਾ ਖੁਲਾਸਾ ਕੀਤਾ ਜਾਵੇਗਾ।
ਲੈਜਰ ਦੇ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਕ੍ਰਿਸਚੀਅਨ ਬੌਰਕ ਦਾ ਕਹਿਣਾ ਹੈ ਬਿਹਤਰੀਨ ਕੰਜ਼ਰਵੇਟਿਵ ਆਗੂ ਚੁਣੇ ਜਾਣ ਲਈ ਪੁੱਛੇ ਸਵਾਲ ਦੇ ਜਵਾਬ ਵਿੱਚ 58 ਫੀ ਸਦੀ ਸਰਵੇਖਣਕਾਰੀਆਂ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਤੇ ਜਾਂ ਫਿਰ ਉੱਪਰ ਦਿੱਤੇ ਜਵਾਬਾਂ ਵਿੱਚੋਂ ਕੋਈ ਨਹੀਂ।ਜਦੋਂ ਕੰਜ਼ਰਵੇਟਿਵ ਵੋਟਰਾਂ ਤੋਂ ਇਹੋ ਸਵਾਲ ਪੁੱਛਿਆ ਗਿਆ ਤਾਂ 23 ਫੀ ਸਦੀ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਤੇ 8 ਫੀ ਸਦੀ ਨੇ ਆਖਿਆ ਕਿ ਉੱਪਰ ਦਿੱਤੇ ਜਵਾਬਾਂ ਵਿੱਚੋਂ ਕੋਈ ਵੀ ਨਹੀਂ।
ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਟੋਰੀ ਲੀਡਰਜ਼ ਵਿੱਚੋਂ 44 ਫੀ ਸਦੀ ਨੇ ਆਖਿਆ ਕਿ ਪਿਏਰ ਪੌਲੀਏਵਰ ਵਧੀਆ ਆਗੂ ਬਣ ਸਕਦੇ ਹਨ।ਚਾਰੈਸਟ ਤੇ ਕਿਊਬਿਕ ਦੇ ਸਾਬਕਾ ਪ੍ਰੀਮੀਅਰ 14 ਫੀ ਸਦੀ ਵੋਟਾਂ ਹੀ ਹਾਸਲ ਕਰ ਸਕੇ।