ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਬੰਦ ਪੰਜਾਬ ਪੁਲਿਸ ਦੇ DIG ਹਰਚਰਨ ਸਿੰਘ ਭੁੱਲਰ ਨੂੰ ਗੱਦਾ ਚਾਹੀਦਾ ਹੈ। ਜੇਲ੍ਹ ਦੀ ਬੈਰਕ ਵਿਚ ਭੁੱਲਰ ਦੀ ਪਿੱਠ ਵਿਚ ਦਰਦ ਹੋ ਰਿਹਾ ਹੈ। ਇਸੇ ਵਜ੍ਹਾ ਤੋਂ ਉਨ੍ਹਾਂ ਨੂੰ ਸੌਣ ਵਿਚ ਦਿੱਕਤ ਹੋ ਰਹੀ ਹੈ। ਬੀਤੇ ਦਿਨੀਂ ਸੀਬੀਆਈ ਕੋਰਟ ਵਿਚ ਹੋਈ ਸੁਣਵਾਈ ਦੌਰਾਨ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਭੁੱਲਰ ਨੇ ਇਹ ਮੰਗ ਰੱਖੀ। ਨਾਲ ਹੀ ਕੋਰਟ ਵਿਚ ਅਰਜ਼ੀ ਵੀ ਦਿੱਤੀ।

ਜਿਸ ‘ਤੇ ਸੀਬੀਆਈ ਕੋਰਟ ਨੇ ਇਸ ਅਰਜ਼ੀ ਨੂੰ ਬੁੜੈਲ ਜੇਲ੍ਹ ਦੇ ਸੁਪਰੀਡੈਂਟ ਨੂੰ ਭੇਜ ਦਿੱਤਾ ਜਿਸ ਵਿਚ ਕਿਹਾ ਗਿਆ ਕਿ ਜੇਕਰ ਜੇਲ੍ਹ ਮੈਨੂਅਲ ਵਿਚ ਇਹ ਸੰਭਵ ਹੋਵੇ ਤਾਂ ਇਸ ‘ਤੇ ਵਿਚਾਰ ਕੀਤਾ ਜਾਵੇ। DIG ਭੁੱਲਰ ਨੂੰ ਸੀਬੀਆਈ ਨੇ 16 ਅਕਤੂਬਰ ਨੂੰ 5 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕਰ ਲਿਆ ਸੀ। ਭੁੱਲਰ ਦੇ ਨਾਲ ਉਸ ਦੇ ਵਿਚੌਲੀਏ ਕ੍ਰਿਸ਼ਣੂੰ ਸ਼ਾਰਦਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਮੰਗਲਵਾਰ ਨੂੰ ਕੋਰਟ ਵਿਚ ਪੇਸ਼ ਕਰਨਦੇ ਬਾਅਦ ਭੁੱਲਰ ਨੂੰ ਦੁਬਾਰਾ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਗ੍ਰਿਫਤਾਰੀ ਦੇ ਬਾਅਦ 17 ਨਵੰਬਰ ਨੂੰ ਭੁੱਲਰ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਉਦੋਂ ਸੀਬੀਆਈ ਨੇ ਉਨ੍ਹਾਂ ਦਾ ਰਿਮਾਂਡ ਨਹੀਂ ਮੰਗਿਆ ਸੀ। ਕੋਰਟ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਜੇਲ੍ਹ ਵਿਚ ਉਹ 14 ਦਿਨ ਦੀ ਨਿਆਇਕ ਹਿਰਾਸਤ ਵਿਚ ਰਹੇ। ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਗੱਦਾ ਨਹੀਂ ਦਿੱਤਾ ਗਿਆ। ਇਸ ਦੇ ਬਾਅਦ ਸੀਬੀਆਈ ਨੇ 2 ਵਾਰ ਵਿਚ ਉਨ੍ਹਾਂ ਦਾ 10 ਦਿਨਾਂ ਦਾ ਰਿਮਾਂਡ ਲਿਆ। ਮੰਗਲਵਾਰ ਨੂੰ ਰਿਮਾਂਡ ਦੀ ਮੰਗ ਨਹੀਂ ਕੀਤੀ ਗਈ।