ਨਵੀਂ ਦਿੱਲੀ:ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਆਲੋਚਨਾ ਕੀਤੀ ਹੈ। ਗੌਤਮ ਨੇ ਕਿਹਾ ਕਿ ਆਸਟਰੇਲੀਆ ਖ਼ਿਲਾਫ਼ ਦੂਜੇ ਮੈਚ ਵਿਚ ਕੋਹਲੀ ਨੇ ਟੀਮ ਦੇ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਦੋ ਓਵਰ ਕਰਵਾਉਣ ਤੋਂ ਬਾਅਦ ਹੋਰ ਗੇਂਦਬਾਜ਼ਾਂ ਤੋਂ ਗੇਂਦਬਾਜ਼ੀ ਕਰਵਾਈ ਜੋ ਲੰਬਾ ਸਮਾਂ ਵਿਕਟ ਨਾ ਲੈ ਸਕੇ ਤੇ ਆਸਟਰੇਲੀਆ ਟੀਮ ਨੇ ਵੱਡਾ ਸਕੋਰ ਖੜ੍ਹਾ ਕਰਦਿਆਂ ਭਾਰਤ ਨੂੰ ਲਗਾਤਾਰ ਦੂਜੇ ਮੈਚ ਵਿਚ ਹਰਾਇਆ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦਾ ਕਪਤਾਨ ਆਪਣੇ ਮੁੱਖ ਤੇਜ਼ ਗੇਂਦਬਾਜ਼ ਤੋਂ ਉਛਾਲ ਵਾਲੀਆਂ ਪਿੱਚਾਂ ’ਤੇ ਸ਼ੁਰੂਆਤ ਵਿਚ ਪੰਜ ਓਵਰ ਤਾਂ ਕਰਵਾਉਂਦਾ ਹੀ ਹੈ ਪਰ ਕੋਹਲੀ ਨੇ ਅਜਿਹਾ ਨਹੀਂ ਕੀਤਾ ਜੋ ਬਹੁਤ ਵੱਡੀ ਗਲਤੀ ਹੈ ਜਦਕਿ ਆਸਟਰੇਲਿਆਈ ਕਪਤਾਨ ਐਰੋਨ ਫਿੰਚ ਨੇ ਆਪਣੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁਡ ਤੋਂ ਗੇਂਦਬਾਜ਼ੀ ਕਰਵਾਈ ਜਿਸ ਦਾ ਟੀਮ ਨੂੰ ਫਾਇਦਾ ਮਿਲਿਆ।