ਨਵੀਂ ਦਿੱਲੀ, 8 ਫਰਵਰੀ
ਭਾਰਤੀ ਕੋਲਾ ਮਾਈਨਿੰਗ ਕਾਰੋਬਾਰੀ ਗੌਤਮ ਅਡਾਨੀ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। ‘ਦਿ ਗਾਰਡੀਅਨ’ ਅਨੁਸਾਰ ਉਸ ਦੀ ਜਾਇਦਾਦ ਡਾਲਰ 88.5 ਬਿਲੀਅਨ ਹੋ ਗਈ ਹੈ। ਉਸ ਨੇ ਭਾਰਤ ਦੇ ਉੱਘੇ ਕਾਰੋਬਾਰੀ ਮੁਕੇਸ਼ ਅੰਬਾਨੀ ਨੂੰ ਵੀ ਪਛਾੜ ਦਿੱਤਾ ਹੈ। ਫੋਰਬਸ ਅਤੇ ਬਲੂਮਬਰਗ ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਆਪਣੀ ਨਿੱਜੀ ਜਾਇਦਾਦ ਵਿੱਚ 12 ਬਿਲੀਅਨ ਡਾਲਰ ਦਾ ਵਾਧਾ ਦੇਖਣ ਤੋਂ ਬਾਅਦ, ਅਡਾਨੀ ਨੇ ਆਪਣੇ ਸਾਥੀ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਦੁਨੀਆਂ ਦੇ ਸਭ ਤੋਂ ਅਮੀਰ ਸਿਖਰਲੇ 10 ਲੋਕਾਂ ਵਿੱਚ ਆਪਣਾਂ ਨਾਂ ਸ਼ਾਮਲ ਕਰ ਲਿਆ ਹੈ।