ਨਵੀਂ ਦਿੱਲੀ, 31 ਜੁਲਾਈ
ਸੁਪਰੀਮ ਕੋਰਟ ਨੇ ਕਿਹਾ ਕਿ ਉਹ ਗੋਧਰਾ ਕਾਂਡ ਮਾਮਲੇ ਵਿੱਚ ਖਾਸ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੁੱਝ ਦੋਸ਼ੀਆਂ ਦੀਆਂ ਜ਼ਮਾਨਤ ਅਰਜ਼ੀਆਂ ’ਤੇ ਭਲਕੇ ਸੁਣਵਾਈ ਕਰੇਗੀ। ਸਾਲ 2002 ਵਿੱਚ ਗੋਧਰਾ ਵਿੱਚ ਰੇਲ ਗੱਡੀ ਦੇ ਡੱਬਿਆਂ ਨੂੰ ਅੱਗ ਲਗਾਏ ਜਾਣ ਮਗਰੋਂ ਗੁਜਰਾਤ ਵਿੱਚ ਦੰਗੇ ਭੜਕ ਗਏ ਸਨ। ਚੀਫ ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਜੇ ਬੀ ਪਾਰਦੀਵਾਲਾ ਤੇ ਮਨੋਜ ਮਿਸ਼ਰਾ ਦੇ ਬੈਂਚ ਨੇ ਕਿਹਾ ਕਿ ਇਨ੍ਹਾਂ ਅਰਜ਼ੀਆਂ ’ਤੇ ਸੁਣਵਾਈ ਪਹਿਲੀ ਅਗਸਤ ਨੂੰ ਕੀਤੀ ਜਾਵੇਗੀ।