ਚੰਡੀਗੜ੍ਹ, ਪੰਜਾਬ ਸਰਕਾਰ ਨੇ ਅੱਜ ਡੀਆਈਜੀ ਰੈਂਕ ਦੇ 9 ਪੁਲੀਸ ਅਫ਼ਸਰਾਂ ਦੀਆਂ ਨਵੀਆਂ ਤਾਇਨਾਤੀਆਂ ਕੀਤੀਆਂ ਹਨ। ਇਨ੍ਹਾਂ ਤਾਇਨਾਤੀਆਂ ਵਿੱਚ ਗੁਰਪ੍ਰੀਤ ਸਿੰਘ ਭੁੱਲਰ ਨੂੰ ਜਲੰਧਰ ਦਾ ਨਵਾਂ ਪੁਲੀਸ ਕਮਿਸ਼ਨਰ ਲਾਇਆ ਗਿਆ ਹੈ। ਇਨ੍ਹਾਂ ਪੁਲੀਸ ਅਫ਼ਸਰਾਂ ਦੀਆਂ ਤਰੱਕੀਆਂ ਦੇ ਹੁਕਮ ਵੀ ਅੱਜ ਹੀ ਜਾਰੀ ਕੀਤੇ ਗਏ ਸਨ। ਜਿਨ੍ਹਾਂ ਪੁਲੀਸ ਅਫ਼ਸਰਾਂ ਦੀਆਂ ਤਾਜ਼ਾ ਨਿਯੁਕਤੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਵਿੱਚ ਬਾਬੂ ਲਾਲ ਮੀਨਾ ਨੂੰ ਡੀਆਈਜੀ ਵਿਜੀਲੈਂਸ, ਬਲਜੋਤ ਸਿੰਘ ਰਠੌੜ ਨੂੰ ਡੀਆਈਜੀ ਜੀਆਰਪੀ, ਹਰਦਿਆਲ ਸਿੰਘ ਮਾਨ ਨੂੰ ਡੀਆਈਜੀ ਕ੍ਰਾਈਮ ਅਤੇ ਸਾਈਬਰ ਸੈੱਲ, ਹਰਬਾਜ ਸਿੰਘ ਨੂੰ ਡੀਆਈਜੀ ਟਰੈਫਿਕ, ਗੁਰਪ੍ਰੀਤ ਸਿੰਘ ਤੂਰ ਨੂੰ ਡੀਆਈਜੀ ਇੰਟੈਲੀਜੈਂਸ, ਸੁਰਜੀਤ ਸਿੰਘ ਨੂੰ ਡੀਆਈਜੀ ਕਾਨੂੰਨ ਵਿਵਸਥਾ, ਗੁਰਪ੍ਰੀਤ ਸਿੰਘ ਗਿੱਲ ਨੂੰ ਡੀਆਈਜੀ ਪ੍ਰਸ਼ਾਸਨ ਆਈਆਰਬੀ ਅਤੇ ਪਵਨ ਕੁਮਾਰ ਨੂੰ ਡੀਆਈਜੀ ਟ੍ਰੇਨਿੰਗ ਪੀਏਪੀ ਜਲੰਧਰ ਲਾਇਆ ਹੈ।